ਜਲੰਧਰ : ਕ੍ਰਿਕਟ ਵਿਸ਼ਵ ਕੱਪ 'ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਪਾਕਿਸਤਾਨ ਦੇ ਖਿਲਾਫ ਨਾਟਿੰਘਮ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਇਕ ਅੱਲਗ ਰਿਕਾਰਡ ਬਣਾ ਦਿੱਤਾ ਜੋ ਕਿ ਅਜੇ ਤੱਕ ਸਿਰਫ ਤਿੰਨ ਹੀ ਖਿਡਾਰੀਆਂ ਦੇ ਨਾਂ 'ਤੇ ਦਰਜ ਸੀ। ਇਹ ਰਿਕਾਰਡ ਸੀ-ਇਕ ਪਾਰੀ 'ਚ ਚਾਰ ਕੈਚ ਫੜਨ ਦਾ। ਵੋਕਸ ਨੇ ਪਾਕਿਸਤਾਨ ਦੇ ਖਿਲਾਫ ਖੇਡੇ ਗਏ ਮੈਚ 'ਚ ਇਮਾਮ ਉਲ ਹੱਕ, ਬਾਬਰ ਆਜ਼ਮ, ਮੁਹੰਮਦ ਹਫੀਜ ਤੇ ਸਰਫਰਾਜ਼ ਅਹਿਮਦ ਦੇ ਕੈਚ ਫੜੇ। ਵੱਡੀ ਗੱਲ ਇਹ ਰਹੀ ਕਿ ਵੋਕਸ ਨੇ ਆਪਣੇ 8 ਓਵਰਾਂ 'ਚ ਤਿੰਨ ਵਿਕਟ ਵੀ ਝੱਟਕੇ।
ਵੋਕਸ ਕ੍ਰਿਕਟ ਵਿਸ਼ਵ ਕੱਪ ਦੇ 44 ਸਾਲ ਦੇ ਇਤਿਹਾਸ 'ਚ ਸਿਰਫ ਚੌਥੇ ਕਿਕ੍ਰਟਰ ਹੈ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ। ਇਸ ਤੋਂ ਪਹਿਲਾਂ 2015 ਦੇ ਵਿਸ਼ਵ ਕੱਪ 'ਚ ਸੋਮਿਆ ਸਰਕਾਰ ਤੇ ਉਮਰ ਅਕਮਲ ਨੇ ਇਹ ਕਾਰਨਾਮਾ ਕਰ ਵਿਖਾਇਆ ਸੀ।
ਰਿਕਾਰਡ -
ਵਿਸ਼ਵ ਕੱਪ 'ਚ ਇਕ ਫੀਲਡਰ ਵਲੋਂ 4 ਕੈਚ
ਮੁਹੰਮਦ ਕੈਫ ਬਨਾਮ ਸ਼੍ਰੀਲੰਕਾ, ਜੋਹਾਨਿਸਬਰਗ 2003
ਸੌਮਿਆ ਸਰਕਾਰ ਬਨਾਮ ਸਕਾਟਲੈਂਡ, ਨੇਲਸਨ 2015
ਉਮਰ ਅਕਮਲ ਬਨਾਮ ਆਇਰਲੈਂਡ, ਏਡਿਲੇਡ 2015
ਕਿਰਸ ਵੋਕਸ ਬਨਾਮ ਪਾਕਿਸਤਾਨ ਨਾਟਿੰਘਮ 2019
ਦੱਸ ਦੇਈਏ ਕਿ ਵਿਸ਼ਵ ਕੱਪ 'ਚ ਸਭ ਤੋਂ ਪਹਿਲਾਂ ਇਹ ਕਾਰਨਾਮਾ ਭਾਰਤੀ ਕਿਕਟਰ ਮੁਹੰਮਦ ਕੈਫ ਨੇ ਕੀਤਾ ਸੀ। ਕੈਫ ਨੇ 2003 ਵਿਸ਼ਵ ਕੱਪ 'ਚ ਸ਼੍ਰੀਲੰਕਾ ਦੇ ਖਿਲਾਫ ਇਕ ਪਾਰੀ 'ਚ ਚਾਰ ਕੈਚ ਫੜੇ ਸਨ। ਇਹ ਉਹੀ ਵਿਸ਼ਵ ਕੱਪ ਹੈ ਜਿਸ 'ਚ ਟੀਮ ਇੰਡੀਆ ਫਾਈਨਲ 'ਚ ਪਹੁੰਚੀ ਸੀ।
CWC 2019 : ਮੈਕਗ੍ਰਾ ਨੇ ਦਿੱਤਾ ਬਿਆਨ, ਭਾਰਤ ਦੇ ਅਗਲੇ ਯੁਵਰਾਜ ਹੋ ਸਕਦੇ ਹਨ ਪੰਡਯਾ
NEXT STORY