ਪੈਰਿਸ— ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਮੰਗਲਵਾਰ ਨੂੰ ਇੱਥੇ ਫ਼੍ਰੈਂਚ ਓਪਨ ਕੁਆਲੀਫ਼ਾਇਰ ਦੇ ਪੁਰਸ਼ ਸਿੰਗਲ ਦੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ ਪਰ ਪ੍ਰਜਨੇਸ਼ ਗੁਣੇਸ਼ਵਰਨ ਪਹਿਲੇ ਦੌਰ ’ਚ ਹਾਰ ਕੇ ਬਾਹਰ ਹੋ ਗਏ। ਰਾਮਕੁਮਾਰ ਨੇ ਇਕ ਘੰਟੇ 54 ਮਿੰਟ ਤਕ ਚਲੇ ਸ਼ੁਰੂਆਤੀ ਦੌਰ ਦੇ ਮੁਕਾਬਲੇ ’ਚ ਇਕ ਸੈੱਟ ਤੋਂ ਪੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਅਮਰੀਕਾ ਦੇ ਮਾਈਕਲ ਮਮੋਹ ਨੂੰ 2-6, 7-6, 6-3 ਨਾਲ ਹਰਾਇਆ।
ਹੁਣ ਉਨ੍ਹਾਂ ਦੀ ਮੁਕਾਬਲਾ ਉਜ਼ਬੇਕਿਸਤਾਨ ਦੇ ਤਜਰਬੇਕਾਰ ਡੇਨਿਸ ਇਸਤੋਮਿਨ ਨਾਲ ਹੋਵੇਗਾ ਜਿਨ੍ਹਾਂ ਨੇ ਵੀ ਤਿੰਨ ਸੈੱਟ ਤਕ ਚਲੇ ਮੁਕਾਬਲੇ ’ਚ ਬੋਸਨੀਆ ਦੇ ਦਾਮਿਰ ਜੁਮਹੁਰ ਨੂੰ ਹਰਾਇਆ। ਪਰ 32ਵਾਂ ਦਰਜਾ ਪ੍ਰਾਪਤ ਪ੍ਰਜਨੇਸ਼ ਨੂੰ ਜਰਮਨੀ ਦੇ ਆਕਸਕਰ ਓਟੇ ਤੋਂ 2-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਸੁਮਿਤ ਨਾਗਲ (27ਵਾਂ ਦਰਜਾ) ਆਪਣੀ ਮੁਹਿੰਮ ਰੋਬਰਟੋ ਮਾਰਕੋਰਾਕੇ ਖ਼ਿਲਾਫ਼ ਸ਼ੁਰੂ ਕਰਨਗੇ।
ਓਲੰਪਿਕ ਦੀ ਸਭ ਤੋਂ ਨੌਜਵਾਨ ਸਕੇਟਬੋਰਡ ਕੋਕੋਨਾ ਹਿਰਾਕੀ
NEXT STORY