ਪੁਣੇ- ਭਾਰਤ ਦੇ ਚੋਟੀ ਦੀ ਰੈਂਕਿੰਗ ਦੇ ਪੁਰਸ਼ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਨੂੰ 31 ਜਨਵਰੀ ਤੋਂ ਛੇ ਫਰਵਰੀ ਤਕ ਪੁਣੇ ਦੇ ਬਾਲੇਵਾੜੀ ਸਟੇਡੀਅਮ ਵਿਚ ਹੋਣ ਵਾਲੇ 2022 ਟਾਟਾ ਓਪਨ ਮਹਾਰਾਸ਼ਟਰ ਦੇ ਸਿੰਗਲਸ ਮੁੱਖ ਡਰਾਅ ’ਚ ਵਾਇਲਡ ਕਾਰਡ ਦੇ ਜ਼ਰੀਏ ਪ੍ਰਵੇਸ਼ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ।
ਰਾਮਕੁਮਾਰ ਨੇ ਪਿਛਲੇ ਸਾਲ ਨਵੰਬਰ ’ਚ ਬਹਿਰੀਨ ਦੇ ਮਨਾਮਾ ’ਚ ਆਪਣੇ ਕਰੀਅਰ ਦਾ ਪਹਿਲਾ ਏਟੀਪੀ ਚੈਲੇਂਜਰ ਖਿਤਾਬ ਜਿੱਤਿਆ ਸੀ ਅਤੇ ਚੋਟੀ ਦੇ 200 ਖਿਡਾਰੀਆਂ ਵਿਚ ਦੁਬਾਰਾ ਜਗ੍ਹਾ ਬਣਾਈ ਸੀ। ਚੇਨਈ ਦੇ 27 ਸਾਲ ਦਾ ਰਾਮਕੁਮਾਰ ਹਮਵਤਨੀ ਯੁਕੀ ਭਾਂਬਰੀ ਦੇ ਨਾਲ ਮੁੱਖ ਡਰਾਅ ਵਿਚ ਸ਼ਾਮਲ ਹੋ ਗਏ ਹਨ।
ਰਾਮਕੁਮਾਰ ਨੇ ਕਿਹਾ , ਮੈਂ ਇਸ ਗੱਲ ਨਾਲ ਬੇਹੱਦ ਖੁਸ਼ ਹਾਂ ਕਿ ਟੂਰਨਾਮੇਂਟ ਦੇ ਪ੍ਰਬੰਧਕ ਵਾਈਲਡ ਕਾਰਡ ਦੇ ਨਾਲ ਮੁੱਖ ਡਰਾਅ ’ਚ ਮੇਰੀ ਹਾਜ਼ਰੀ ਯਕੀਨੀ ਕਰ ਰਹੇ ਹਨ। ਮੁਕਾਬਲਾ ਕਾਫ਼ੀ ਔਖਾ ਹੋਣ ਜਾ ਰਿਹਾ ਹੈ ਕਿਉਂਕਿ ਇਸ ਸਾਲ ਕਈ ਚੋਟੀ ਦੇ ਖਿਡਾਰੀ ਖੇਡ ਰਹੇ ਹਨ। ਮੇਰੇ ਲਈ ਇਹ ਆਸਾਨ ਨਹੀਂ ਹੋਵੇਗਾ ਪਰ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾਂ।
ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ : ਪ੍ਰਗਿਆਨੰਦਾ ਦੇ ਵਿਦਿਤ ਨੂੰ ਹਰਾ ਕੇ ਕੀਤਾ ਉਲਟਫੇਰ
NEXT STORY