ਨਵੀਂ ਦਿੱਲੀ (ਭਾਸ਼ਾ)– ਚੇਨਈ ’ਚ ਪੁਰਸ਼ ਟੂਰਨਾਮੈਂਟ ਦੇ ਸਫਲ ਆਯੋਜਨ ਤੋਂ ਬਾਅਦ ਭਾਰਤ ਇਸ ਸਾਲ 27 ਅਕਤੂਬਰ ਤੋਂ 5 ਨਵੰਬਰ ਤਕ ਰਾਂਚੀ ’ਚ ਪਹਿਲੀ ਵਾਰ ਮਹਿਲਾਵਾਂ ਦੀ ਏਸ਼ੀਆਈ ਚੈਂਪੀਅਨਸ ਟਰਾਫੀ (ਏ. ਸੀ. ਟੀ.) ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।
ਟੂਰਨਾਮੈਂਟ ਦੇ ਸੱਤਵੇਂ ਸੈਸ਼ਨ ਦਾ ਆਯੋਜਨ ਹਾਕੀ ਇੰਡੀਆ ਤੇ ਝਾਰਖੰਡ ਸਰਕਾਰ ਦੇ ਸਹਿਯੋਗ ਨਾਲ ਹੋਵੇਗਾ। ਟੂਰਨਾਮੈਂਟ ’ਚ ਭਾਰਤ ਤੋਂ ਇਲਾਵਾ ਸਾਬਕਾ ਚੈਂਪੀਅਨ ਜਾਪਾਨ, ਉਪ ਜੇਤੂ ਕੋਰੀਆ, ਚੀਨ, ਮਲੇਸ਼ੀਆ ਤੇ ਥਾਈਲੈਂਡ ਦੇ ਹਿੱਸਾ ਲੈਣ ਦੀ ਉਮੀਦ ਹੈ।
ਭਾਰਤੀ ਮਹਿਲਾ ਟੀਮ 2016 ’ਚ ਇਸਦੀ ਚੈਂਪੀਅਨ ਬਣੀ ਸੀ। ਟੀਮ 2018 ’ਚ ਆਯੋਜਿਤ ਅਗਲੇ ਸੈਸ਼ਨ ’ਚ ਉਪ ਜੇਤੂ ਰਹੀ ਸੀ। ਰਾਂਚੀ ਨੇ ਇਸ ਤੋਂ ਪਹਿਲਾਂ 2012 ਤੋਂ 2015 ਤਕ ਹਾਕੀ ਇੰਡੀਆ ਲੀਗ ਦੇ ਕਈ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। ਇਹ ਸ਼ਹਿਰ ਹੀ ਲੀਗ ਦੀ ਫ੍ਰੈਂਚਾਈਜ਼ੀ ਟੀਮ ਰਾਂਚੀ ਰੇਜ ਦਾ ਘਰੇਲੂ ਮੈਦਾਨ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਤੇ ਆਇਰਲੈਂਡ 'ਚ ਵਿਚਾਲੇ ਅੱਜ ਖੇਡਿਆ ਜਾਵੇਗਾ ਟੀ-20 ਸੀਰੀਜ਼ ਦਾ ਤੀਜਾ ਮੈਚ ਜਾਣੋ ਮੌਸਮ ਅਤੇ ਪਲੇਇੰਗ 11
NEXT STORY