ਬੈਂਗਲੁਰੂ— ਸਕਾਟਲੈਂਡ ਦੇ ਵੱਕਾਰੀ ਕਲੱਬ ਰੇਂਜਰਸ ਐੱਫ. ਸੀ. ਨੇ ਭਾਰਤ ਦੀ ਰਾਸ਼ਟਰੀ ਮਹਿਲਾ ਫੁੱਟਬਾਲ ਟੀਮ ਦੀ ਫਾਰਵਰਡ ਬਾਲਾ ਦੇਵੀ ਦੇ ਨਾਲ ਕਰਾਰ ਦਾ ਐਲਾਨ ਕੀਤਾ ਹੈ। ਨਵੰਬਰ ਵਿਚ ਰੇਂਜਰਸ ਵਿਚ ਟ੍ਰਾਇਲ ਵਿਚ ਸਫਲ ਰਹਿਣ ਵਾਲੀ 29 ਸਾਲ ਦੀ ਬਾਲਾ ਦੇਵੀ ਅੰਤਰਰਾਸ਼ਟਰੀ ਕਲੀਅਰੈਂਸ ਮਿਲਣ 'ਤੇ ਕਲੱਬ ਨਾਲ ਜੁੜੇਗੀ। ਬਾਲਾ ਦੇਵੀ ਅੰਤਰਰਾਸ਼ਟਰੀ ਪੱਧਰ 'ਤੇ ਪੇਸ਼ੇਵਰ ਕਰਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫੁੱਟਬਾਲ ਖਿਡਾਰਨ ਹੈ। ਉਹ ਰੇਂਜਰਸ ਦੀ ਪਹਿਲੀ ਏਸ਼ੀਆਈ ਅੰਤਰਰਾਸ਼ਟਰੀ ਫੁੱਟਬਾਲਰ ਵੀ ਹੈ। ਬਾਲਾ ਦੇਵੀ ਭਾਰਤ ਦੀ ਰਾਸ਼ਟਰੀ ਮਹਿਲਾ ਟੀਮ ਦੀ ਮੌਜੂਦਾ ਚੋਟੀ ਦੀ ਸਕੋਰਰ ਵੀ ਹੈ। ਉਸ ਨੇ 2010 ਤੋਂ ਟੀਮ ਵਲੋਂ 58 ਮੈਚਾਂ 'ਚ 52 ਗੋਲ ਕੀਤੇ ਹਨ। ਉਹ ਦੱਖਣੀ ਏਸ਼ੀਆਈ ਦੀ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੀ ਫੁੱਟਬਾਲ ਖਿਡਾਰਨ ਹੈ।
ਆਈ-ਲੀਗ : ਮਿਨਰਵਾ ਪੰਜਾਬ ਨੇ ਨੇਰੋਕਾ ਐੱਫ. ਸੀ. ਨੂੰ ਹਰਾਇਆ
NEXT STORY