ਅਹਿਮਦਾਬਾਦ- ਬੰਗਾਲ ਨੇ ਰਣਜੀ ਟਰਾਫ਼ੀ ਗਰੁੱਪ 'ਸੀ' ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਦਿੱਲੀ ਨੂੰ ਚੌਥੇ ਅਤੇ ਆਖਰੀ ਦਿਨ 9 ਵਿਕਟਾਂ ਨਾਲ ਹਰਾ ਕੇ ਜਿੱਤ ਨਾਲ ਆਪਣੇ ਅਭਿਆਨ ਦਾ ਆਗਾਜ਼ ਕੀਤਾ ਹੈ। ਦਿੱਲੀ ਦੀ ਟੀਮ ਆਪਣੇ ਤੀਜੇ ਦਿਨ ਦੇ ਸਕੋਰ 3 ਵਿਕਟਾਂ 'ਤੇ 101 ਦੌੜਾਂ ਤੋਂ ਅੱਗੇ ਖੇਡਦਿਆਂ ਦੂਜੀ ਪਾਰੀ ਵਿੱਚ 106.2 ਓਵਰਾਂ ਵਿੱਚ 277 ਦੌੜਾਂ 'ਤੇ ਆਊਟ ਹੋ ਗਈ। ਦਿੱਲੀ ਲਈ ਕਪਤਾਨ ਆਯੂਸ਼ ਬਡੋਨੀ ਨੇ 134 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ 85 ਦੌੜਾਂ ਬਣਾਈਆਂ, ਜਦਕਿ ਵਿਕਟਕੀਪਰ ਬੱਲੇਬਾਜ਼ ਅਨੁਜ ਰਾਵਤ ਨੇ 39 ਦੌੜਾਂ ਦਾ ਯੋਗਦਾਨ ਦਿੱਤਾ। ਦਿੱਲੀ ਦੇ ਪਹਿਲੀ ਪਾਰੀ ਦੇ 240 ਦੌੜਾਂ ਦੇ ਜਵਾਬ ਵਿੱਚ ਬੰਗਾਲ ਨੇ ਪਹਿਲੀ ਪਾਰੀ ਵਿੱਚ 429 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਬੰਗਾਲ ਨੇ 89 ਦੌੜਾਂ ਦੇ ਮਿਲੇ ਟੀਚੇ ਨੂੰ 15.3 ਓਵਰਾਂ ਵਿੱਚ 1 ਵਿਕਟ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ।
ਬੜੌਦਾ ਨੇ ਗੋਆ ਨੂੰ ਪਾਰੀ ਅਤੇ 135 ਦੌੜਾਂ ਨਾਲ ਹਰਾਇਆ
NEXT STORY