ਮੁੰਬਈ— ਆਰੀਅਨ ਜੁਆਲ ਦੀਆਂ ਅਜੇਤੂ 76 ਦੌੜਾਂ ਅਤੇ ਕਰਨ ਸ਼ਰਮਾ ਦੀਆਂ ਅਜੇਤੂ 67 ਦੌੜਾਂ ਦੀ ਮਦਦ ਨਾਲ ਉੱਤਰ ਪ੍ਰਦੇਸ਼ ਨੇ ਗਰੁੱਪ ਬੀ ਦੇ ਰਣਜੀ ਟਰਾਫੀ ਦੇ ਰੋਮਾਂਚਕ ਮੈਚ 'ਚ 41 ਵਾਰ ਦੀ ਚੈਂਪੀਅਨ ਮੁੰਬਈ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ ਹੈ।
195 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਉੱਤਰ ਪ੍ਰਦੇਸ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ 16 ਦੇ ਸਕੋਰ 'ਤੇ ਉਸ ਦੀਆਂ ਦੋ ਵਿਕਟਾਂ ਗਵਾ ਦਿੱਤੀਆਂ। ਨਿਯਮਤ ਅੰਤਰਾਲ 'ਤੇ ਵਿਕਟਾਂ ਡਿੱਗਣ ਤੋਂ ਬਾਅਦ ਆਰੀਅਨ ਜੁਆਲ ਨੇ ਇਕ ਸਿਰਾ ਮਜ਼ਬੂਤੀ ਨਾਲ ਸੰਭਾਲ ਲਿਆ। ਜੁਆਲ ਅਤੇ ਕਰਨ ਨੇ ਤੀਜੇ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਜੁਆਲ ਨੂੰ 34ਵੇਂ ਓਵਰ ਦੀ ਚੌਥੀ ਗੇਂਦ 'ਤੇ ਕੋਟੀਅਨ ਦੁਆਰਾ ਐੱਲ.ਬੀ.ਡਬਲਯੂ. ਕੀਤਾ ਗਿਆ। ਉਨ੍ਹਾਂ ਨੇ 76 ਦੌੜਾਂ ਦੀ ਆਪਣੀ ਪਾਰੀ 'ਚ 10 ਚੌਕੇ ਅਤੇ ਇਕ ਛੱਕਾ ਲਗਾਇਆ।
ਅਕਸ਼ਦੀਪ ਨਾਥ 28 ਦੌੜਾਂ ਬਣਾ ਕੇ ਆਊਟ ਹੋਏ। ਛੇ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਉਥੇ ਹੀ ਕਰਨ ਸ਼ਰਮਾ ਨੇ 67 ਦੌੜਾਂ ਦੀ ਆਪਣੀ ਨਾਬਾਦ ਪਾਰੀ 'ਚ ਪੰਜ ਚੌਕੇ ਅਤੇ ਦੋ ਛੱਕੇ ਲਗਾ ਕੇ ਟੀਮ ਦਾ ਸਕੋਰ 69.5 ਓਵਰਾਂ 'ਚ ਅੱਠ ਵਿਕਟਾਂ 'ਤੇ 195 ਦੌੜਾਂ ਬਣਾ ਕੇ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੁੰਬਈ ਲਈ ਤਨੁਸ਼ ਕੋਟੀਅਨ ਨੇ 58 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਸ਼ਮਸ ਮੁਲਾਨੀ, ਰੌਇਸਟਨ ਡਾਇਸ ਅਤੇ ਮੋਹਿਤ ਅਵਸਥੀ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।
ਇਸ ਤੋਂ ਬਾਅਦ ਆਖਰੀ ਦਿਨ ਮੁੰਬਈ ਦੀ ਟੀਮ ਦੂਜੀ ਪਾਰੀ 'ਚ ਅੱਠ ਵਿਕਟਾਂ 'ਤੇ 303 ਦੌੜਾਂ 'ਤੇ ਖੇਡਦੇ ਹੋਏ 320 ਦੌੜਾਂ 'ਤੇ ਸਿਮਟ ਗਈ। ਉੱਤਰ ਪ੍ਰਦੇਸ਼ ਨੇ ਪਹਿਲੀ ਪਾਰੀ ਵਿੱਚ 324 ਦੌੜਾਂ ਬਣਾਈਆਂ ਸਨ। ਮੁੰਬਈ ਪਹਿਲੀ ਪਾਰੀ 'ਚ 198 ਦੌੜਾਂ ਹੀ ਬਣਾ ਸਕੀ।
ਦੀਪਤੀ ਸ਼ਰਮਾ ਨੇ ICC ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ ਕੀਤਾ ਸੁਧਾਰ, ਸੰਯੁਕਤ ਦੂਜੇ ਸਥਾਨ 'ਤੇ ਪਹੁੰਚੀ
NEXT STORY