ਮੁੰਬਈ– ਸਾਬਕਾ ਚੈਂਪੀਅਨ ਮੁੰਬਈ ਤੇ ਹਰਿਆਣਾ ਵਿਚਾਲੇ ਰਣਜੀ ਟਰਾਫੀ ਕੁਆਰਟਰ ਫਾਈਨਲ ਮੈਚ ਰੋਹਤਕ ਦੇ ਲਾਹਲੀ ਦੀ ਬਜਾਏ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਖੇਡਿਆ ਜਾਵੇਗਾ। ਸਾਰੇ ਕੁਆਰਟਰ ਫਾਈਨਲ ਮੈਚ 8 ਤੋਂ 12 ਫਰਵਰੀ ਵਿਚਾਲੇ 5 ਦਿਨ ਤੱਕ ਖੇਡੇ ਜਾਣਗੇ। ਮੁੰਬਈ ਤੇ ਹਰਿਆਣਾ ਵਿਚਾਲੇ ਮੈਚ ਦੇ ਸਥਾਨ ਵਿਚ ਬਦਲਾਅ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਪਤਾ ਲੱਗਾ ਹੈ ਕਿ ਉੱਤਰ ਭਾਰਤ ਵਿਚ ਸਵੇਰ ਦੇ ਸਮੇਂ ਧੁੰਦ ਕਾਰਨ ਖੇਡ ਪ੍ਰਭਾਵਿਤ ਹੋ ਸਕਦੀ ਹੈ ਤੇ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ। ਹੋਰ ਤਿੰਨ ਕੁਆਰਟਰ ਫਾਈਨਲ ਰਾਜਕੋਟ (ਸੌਰਾਸ਼ਟਰ ਬਨਾਮ ਗੁਜਰਾਤ), ਨਾਗਪੁਰ (ਵਿਦਰਭ ਬਨਾਮ ਤਾਮਿਲਨਾਡੂ) ਤੇ ਪੁਣੇ (ਜੰਮੂ-ਕਸ਼ਮੀਰ ਬਨਾਮ ਕੇਰਲ) ਵਿਚ ਖੇਡੇ ਜਾਣਗੇ।
ਮਹਾਕੁੰਭ ’ਚ ਆਸਥਾ ਦੀ ਡੁੱਬਕੀ ਲਗਾਉਣ ਲਈ ਪੁੱਜੀ ਸਾਇਨਾ ਨੇਹਵਾਲ
NEXT STORY