ਮੁੰਬਈ (ਏਜੰਸੀ)– ਟੈਨਿਸ ਪ੍ਰੀਮੀਅਰ ਲੀਗ (ਟੀ. ਪੀ. ਐੱਲ.) ਦੇ 8ਵੇਂ ਸੈਸ਼ਨ ਤੋਂ ਪਹਿਲਾਂ ਰਾਜਸਥਾਨ ਰੇਂਜਰਸ ਟੀਮ ਨੂੰ ਆਰ. ਏ. ਪੀ. ਐੱਲ. ਸਮੂਹ ਨੇ ਖਰੀਦ ਲਿਆ ਹੈ ਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇਸ ਟੀਮ ਦੀ ਬ੍ਰਾਂਡ ਅੰਬੈਸਡਰ ਹੋਵੇਗੀ। ਪਿਛਲੇ ਸੈਸ਼ਨ ’ਚ ਸੈਮੀਫਾਈਨਲ ਤੱਕ ਪਹੁੰਚੀ ਇਸ ਟੀਮ ਦੇ ਜ਼ਰੀਏ ਸਿਹਤ ਅਤੇ ਵੈਲਨੈੱਸ ਖੇਤਰ ’ਚ ਕੰਮ ਕਰ ਰਹੇ ਆਰ. ਏ. ਪੀ. ਐੱਲ. ਸਮੂਹ ਨੇ ਖੇਡਾਂ ’ਚ ਪਹਿਲਾ ਕਦਮ ਰੱਖਿਆ ਹੈ।
ਸਾਨੀਆ ਨੇ ਟੀਮ ਨਾਲ ਜੁੜਨ ’ਤੇ ਕਿਹਾ, ‘‘ਮੈਂ ਅਜਿਹੀ ਟੀਮ ਨਾਲ ਜੁੜ ਕੇ ਬਹੁਤ ਖੁਸ਼ ਹਾਂ ਜਿਹੜੀ ਪ੍ਰਤਿਭਾ ਅਤੇ ਨਵੀਂ ਸੋਚ ਦੋਵਾਂ ਦਾ ਸਤਿਕਾਰ ਕਰਦੀ ਹੈ। ਭਾਰਤੀ ਟੈਨਿਸ ਨੂੰ ਯੋਜਨਾਬੱਧ ਅਤੇ ਲੰਬੇ ਸਮੇਂ ਦੇ ਨਿਵੇਸ਼ ਦੀ ਲੋੜ ਹੈ ਅਤੇ ਇਹੋ ਇਸ ਟੀਮ ਦਾ ਨਜ਼ਰੀਆ ਹੈ।’’
Asian Games : ਜੈਵਲਿਨ ਥ੍ਰੋਅ 'ਚ ਭਾਰਤ ਦਾ ਦਬਦਬਾ, ਯਸ਼ਵੀਰ ਨੇ Silver ਤੇ ਰੋਹਿਤ ਨੇ ਜਿੱਤਿਆ Bronze ਮੈਡਲ
NEXT STORY