ਸਪੋਰਟਸ ਡੈਸਕ- ਗੁਜਰਾਤ ਟਾਇਟਨਸ ਨੇ ਲਖਨਊ ਸੁਪਰ ਜਾਇਟਸ ਨੂੰ 62 ਦੌੜਾਂ ਨਾਲ ਹਰਾ ਦਿੱਤਾ ਅਤੇ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 144 ਦੌੜਾਂ ਬਣਾਈਆਂ, ਜਵਾਬ ਵਿਚ ਲਖਨਊ ਦੀ ਟੀਮ ਨੂੰ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ ਨੇ 82 ਦੌੜਾਂ 'ਤੇ ਹੀ ਆਲਆਊਟ ਕਰ ਦਿੱਤਾ। ਰਾਸ਼ਿਦ ਖਾਨ ਨੇ ਇਸ ਮੈਚ ਵਿਚ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕੀਤਾ ਹੈ। ਰਾਸ਼ਿਦ ਖਾਨ ਟੀ-20 ਫਾਰਮੈੱਟ ਵਿਚ 450 ਵਿਕਟਾਂ ਹਾਸਲ ਕੀਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਡੈਫ ਓਲੰਪਿਕ 'ਚ ਜਿੱਤਿਆ ਸੋਨ ਤਗਮਾ, ਬ੍ਰਾਜ਼ੀਲ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਇਸ ਦੇ ਨਾਲ ਹੀ ਟੀ-20 ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਰਾਸ਼ਿਦ ਖਾਨ ਤੀਜੇ ਨੰਬਰ 'ਤੇ ਹਨ। ਟੀ-20 ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਡਵੇਨ ਬ੍ਰਾਵੋ ਦੇ ਨਾਂ ਹੈ। ਬ੍ਰਾਵੋ ਨੇ ਟੀ-20 ਕ੍ਰਿਕਟ ਵਿਚ 587 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਇਸ ਸੂਚੀ ਵਿਚ ਪਹਿਲੇ ਸਥਾਨ 'ਤੇ ਹਨ। ਇਮਰਾਨ ਤਾਹਿਰ 451 ਵਿਕਟਾਂ ਦੇ ਨਾਲ ਦੂਜੇ ਅਤੇ ਰਾਸ਼ਿਦ ਖਾਨ 450 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- 2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ
ਟੀ-20 ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
587- ਡਵੇਨ ਬ੍ਰਾਵੋ
451- ਇਮਰਾਨ ਤਾਹਿਰ
450- ਰਾਸ਼ਿਦ ਖਾਨ
437- ਸੁਨੀਲ ਨਾਰਾਇਣ
416- ਸ਼ਾਕਿਬ ਅਲ ਹਸਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ
NEXT STORY