ਜੋਹਾਨਸਬਰਗ- ਦੱਖਣੀ ਅਫਰੀਕਾ ਅਗਸਤ 2023 ਵਿਚ ਪੰਜ ਵਨ ਡੇ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੇ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ। ਇਹ ਸਾਰੇ ਮੈਚ ਉਨ੍ਹਾਂ ਤਿੰਨ ਟੈਸਟ ਮੈਚਾਂ ਦੀ ਜਗ੍ਹਾ 'ਤੇ ਖੇਡੇ ਜਾਣਗੇ ਜੋ ਮਾਰਚ 2021 ਵਿਚ ਖੇਡੇ ਜਾਣੇ ਸਨ ਅਤੇ ਫਿਰ ਕੋਰੋਨਾ ਮਹਾਮਾਰੀ ਦੇ ਕਾਰਨ ਮੁਅੱਤਲ ਕਰ ਦਿੱਤੇ ਗਏ ਸਨ। 2019-2021 ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਵਾਲੇ ਉਹ ਤਿੰਨ ਟੈਸਟ ਮੈਚਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ ਜਾਵੇਗਾ ਅਤੇ ਉਸਦੀ ਜਗ੍ਹਾ 2023 ਵਨ ਡੇ ਵਿਸ਼ਵ ਕੱਪ ਦੇ ਮੱਦੇਨਜ਼ਰ ਸੀਮਿਤ ਓਵਰਾਂ ਦੇ ਇਹ ਅੱਠ ਮੈਚ ਖੇਡੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਡੈਫ ਓਲੰਪਿਕ 'ਚ ਜਿੱਤਿਆ ਸੋਨ ਤਗਮਾ, ਬ੍ਰਾਜ਼ੀਲ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਇਕ ਰਿਪੋਰਟ ਦੇ ਅਨੁਸਾਰ ਪਤਾ ਚੱਲਿਆ ਹੈ ਕਿ ਇਸ ਬਦਲਾਅ ਨਾਲ ਕ੍ਰਿਕਟ ਦੱਖਣੀ ਅਫਰੀਕਾ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਵੇਗਾ। ਇਹ ਅੱਠ ਮੈਚਾਂ ਨਾਲ ਬੋਰਡ ਨੂੰ ਉਨਾ ਹੀ ਲਾਭ ਹੋਵੇਗਾ ਜਿੰਨਾ ਤਿੰਨ ਟੈਸਟ ਮੈਚਾਂ ਨਾਲ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹ ਇਸ ਬਦਲਾਅ ਦੇ ਲਈ ਰਾਜੀ ਹੋ ਗਏ। ਇਸ ਤੋਂ ਇਲਾਵਾ ਸਾਲ 2022 ਦੇ ਅੰਤ ਵਿਚ ਦੱਖਣੀ ਅਫਰੀਕਾ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਆਸਟਰੇਲੀਆ ਦਾ ਦੌਰਾ ਕਰੇਗੀ। ਇਹ ਮੈਚ ਬ੍ਰਿਸਬੇਨ, ਮੈਲਬੋਰਨ ਅਤੇ ਸਿਡਨੀ ਵਿਚ ਖੇਡੇ ਜਾਣਗੇ।
ਇਹ ਵੀ ਪੜ੍ਹੋ : IPL 2022 : ਗੁਜਰਾਤ ਨੇ ਲਖਨਊ ਨੂੰ 62 ਦੌੜਾਂ ਨਾਲ ਹਰਾਇਆ
ਇਸ ਦੌਰੇ 'ਤੇ ਉਹ ਵਿਸ਼ਵ ਕੱਪ ਸੁਪਰ ਲੀਗ ਦੇ ਅੰਤਰਗਤ ਤਿੰਨ ਵਨ ਡੇ ਮੈਚ ਵੀ ਖੇਡਣਗੇ। ਇਹ ਵਨ ਡੇ ਮੁਕਾਬਲੇ ਟੈਸਟ ਸੀਰੀਜ਼ ਤੋਂ ਬਾਅਦ ਜਨਵਰੀ 2023 ਵਿਚ ਆਯੋਜਿਤ ਹੋਣੇ ਹਨ ਪਰ ਸੀ. ਐੱਸ. ਏ. ਚਿੰਤਿਤ ਹੈ ਕਿਉਂਕਿ ਇਸ ਦੌਰਾਨ ਉਸਦੇ ਨਵੇਂ ਟੀ-20 ਮੁਕਾਬਲੇ ਦਾ ਪਹਿਲਾ ਪੜਾਅ ਖੇਡਿਆ ਜਾਣਾ ਹੈ। ਇਸ ਲਈ ਉਹ ਤਿੰਨ ਵਨ ਡੇ ਮੈਚਾਂ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਖੇਡਣ ਦੇ ਵਿਸ਼ੇਸ਼ 'ਤੇ ਗੱਲਬਾਤ ਕਰ ਰਿਹਾ ਹੈ। 2018 ਵਿਚ ਹੋਏ ਸੈਂਡਪੇਪਰ ਪ੍ਰਕਰਣ ਤੋਂ ਬਾਅਦ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਵਿਚ ਟੈਸਟ ਸੀਰੀਜ਼ ਨਹੀਂ ਖੇਡੀ ਗਈ ਹੈ। ਮਾਰਚ 2020 ਵਿਚ ਉਨ੍ਹਾਂ ਨੇ ਤਿੰਨ ਵਨ ਡੇ ਮੈਚ ਅਤੇ ਫਿਰ ਟੀ-20 ਵਿਸ਼ਵ ਕੱਪ ਵਿਚ ਇਕ ਦੂਜੇ ਦਾ ਸਾਹਮਣਾ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਅਸ਼ਵਿਨ ਦਾ ਅਰਧ ਸੈਂਕੜਾ, ਰਾਜਸਥਾਨ ਨੇ ਦਿੱਲੀ ਨੂੰ ਦਿੱਤਾ 161 ਦੌੜਾਂ ਦਾ ਟੀਚਾ
NEXT STORY