ਸਪੋਰਟਸ ਡੈਸਕ— ਭਾਰਤੀ ਹਾਕੀ ਟੀਮ ਦੇ ਸਾਬਕਾ ਮੈਂਬਰ ਤੇ ਮਾਸਕੋ ਓਲੰਪਿਕ 1980 ਦੇ ਸੋਨ ਤਗਮਾ ਜੇਤੂ ਰਵਿੰਦਰ ਪਾਲ ਸਿੰਘ ਨੇ ਕਰੀਬ ਦੋ ਹਫ਼ਤੇ ਕੋਰੋਨਾ ਇਨਫ਼ੈਕਸ਼ਨ ਨਾਲ ਜੂਝਣ ਦੇ ਬਾਅਦ ਸ਼ਨੀਵਾਰ ਦੀ ਸਵੇਰ ਨੂੰ ਲਖਨਊ ’ਚ ਆਖ਼ਰੀ ਸਾਹ ਲਿਆ। ਉਹ 65 ਸਾਲਾਂ ਦੇ ਸਨ। ਰਵਿੰਦਰ ਪਾਲ ਸਿੰਘ ਨੂੰ 24 ਅਪ੍ਰੈਲ ਨੂੰ ਵਿਵੇੇਕਾਨੰਦ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਸੀ।
ਇਹ ਵੀ ਪੜ੍ਹੋ : ਇਹ ਹੁਨਰਮੰਦ ਪਾਰਸੀ ਕ੍ਰਿਕਟਰ ਨਗਵਾਸਵਾਲ ਟੀਮ ਇੰਡੀਆ ਨਾਲ ਜਾਵੇਗਾ ਇੰਗਲੈਂਡ
ਪਰਿਵਾਰਕ ਮੈਂਬਰਾਂ ਮੁਤਾਬਕ ਉਹ ਕੋਰੋਨਾ ਇਨਫ਼ੈਕਸ਼ਨ ਤੋਂ ਉੱਭਰ ਚੁੱਕੇ ਸਨ ਤੇ ਟੈਸਟ ਨੈਗੇਟਿਵ ਆਉਣ ਦੇ ਬਾਅਦ ਕੋਰੋਨਾ ਵਾਰਡ ਤੋਂ ਬਾਹਰ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ਅਚਾਨਕ ਵਿਗੜ ਗਈ ਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਣਾ ਪਿਆ। ਲਾਸ ਏਂਜਲਸ ਓਲੰਪਿਕ 1984 ਖੇਡ ਚੁੱਕੇ ਸਿੰਘ ਨੇ ਵਿਆਹ ਨਹੀਂ ਕੀਤਾ ਸੀ। ਉਨ੍ਹਾਂ ਦੀ ਇਕ ਧੀ ਪ੍ਰਗਿਆ ਯਾਦਵ ਹੈ। ਉਹ 1979 ਜੂਨੀਅਰ ਵਰਲਡ ਕੱਪ ’ਚ ਵੀ ਖੇਡੇ ਸਨ ਤੇ ਹਾਕੀ ਛੱਡਣ ਦੇ ਬਾਅਦ ਸਟੇਟ ਬੈਂਕ ਤੋਂ ਆਪਣੀ ਇੱਛਾ ਮੁਤਾਬਕ ਸੇਵਾ ਮੁਕਤੀ ਲੈ ਲਈ ਸੀ।
ਇਹ ਵੀ ਪੜ੍ਹੋ : KKR ਦਾ ਧਾਕਡ਼ ਖਿਡਾਰੀ ਹੋਇਆ ਕੋਰੋਨਾ ਪਾਜ਼ੇਟਿਵ, ਨਹੀਂ ਜਾ ਸਕਿਆ ਵਾਪਸ ਆਪਣੇ ਦੇਸ਼
ਸੀਤਾਪੁਰ ’ਚ ਜੰਮੇ ਇਸ ਖਿਡਾਰੀ ਨੇ 1979 ਤੋਂ 1984 ਵਿਚਾਲੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋ ਓਲੰਪਿਕ ਦੇ ਇਲਾਵਾ ਉਹ 1980 ਤੇ 1983 ’ਚ ਚੈਂਪੀਅਨਜ਼ ਟਰਾਫ਼ੀ, 1982 ’ਚ ਵਰਲਡ ਕੱਪ ਤੇ 1982 ’ਚ ਏਸ਼ੀਆ ਕੱਪ ਵੀ ਖੇਡੇ। ਖੇਡ ਮੰਤਰੀ ਕਿਰੇਨ ਰਿਜਿਜੂ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟਾਉਂਦੇ ਹੋਏ ਕਿਹਾ, ‘‘ਮੈਨੂੰ ਇਹ ਜਾਣਕੇ ਬਹੁਤ ਦੁਖ ਹੋਇਆ ਕਿ ਸ਼੍ਰੀ ਰਵਿੰਦਰ ਪਾਲ ਸਿੰਘ ਜੀ ਕੋਰੋਨਾ ਨਾਲ ਜੰਗ ਹਾਰ ਗਏ। ਭਾਰਤ ਨੇ ਮਾਸਕੋ ਓਲੰਪਿਕ ਦੇ ਸੋਨ ਤਮਗਾ ਜੇਤੂ ਹਾਕੀ ਟੀਮ ਦਾ ਇਕ ਸ਼ਾਨਦਾਰ ਮੈਂਬਰ ਗੁਆ ਦਿੱਤਾ ਹੈ। ਭਾਰਤੀ ਖੇਡਾਂ ’ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਡ੍ਰਿਡ ਦੇ ਕੁਆਰਟਰ ਫ਼ਾਈਨਲ ’ਚ ਜਵੇਰੇਵ ਤੋਂ ਹਾਰੇ ਨਡਾਲ
NEXT STORY