ਸਪੋਰਟਸ ਡੈਸਕ— ਖਿਡਾਰੀਆਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਖਿਡਾਰੀ ਆਪਣੇ-ਆਪਣੇ ਦੇਸ਼ ਵਾਪਸ ਜਾ ਰਹੇ ਹਨ। ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਣ ਵਾਲਾ ਨਿਊਜ਼ੀਲੈਂਡ ਦਾ ਬੱਲੇਬਾਜ਼ ਟਿਮ ਸੇਫ਼ਰਟ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਕਾਰਨ ਇਹ ਖਿਡਾਰੀ ਹੋਰਨਾਂ ਖਿਡਾਰੀਆਂ ਦੇ ਨਾਲ ਆਪਣੇ ਦੇਸ਼ ਨਹੀਂ ਜਾ ਸਕਿਆ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਮਿੰਨੀ ਬਾਇਓ-ਬਬਲ ਵਿਚ ਵਿਲੀਅਮਸਨ ਤੇ ਹੋਰ ਕੀਵੀ ਖਿਡਾਰੀ
ਸੇਫ਼ਰਟ ਇਲਾਜ ਤੇ ਇਕਾਂਤਵਾਸ ਦੀ ਮਿਆਦ ਤੋਂ ਗੁਜ਼ਰਨ ਤੇ ਕੋਰੋਨਾ ਲਈ ਨੈਗੇਟਿਵ ਟੈਸਟ ਹੋਣ ਦੇ ਬਾਅਦ ਨਿਊਜ਼ੀਲੈਂਡ ਰਵਾਨਾ ਹੋ ਜਾਣਗੇ ਜਿੱਥੇ ਉਹ 14 ਦਿਨ ਇਕਾਂਤਵਾਸ ’ਚ ਰਹਿਣਗੇ। ਉਹ ਫਿਲਹਾਲ ਚੇਨਈ ਜਾਣ ਦੀ ਉਡੀਕ ਕਰ ਰਹੇ ਹਨ ਜਿੱਥੇ ਉਨ੍ਹਾਂ ਦਾ ਇਲਾਜ ਉਸੇ ਨਿੱਜੀ ਹਸਪਤਾਲ ’ਚ ਕੀਤਾ ਜਾਵੇਗਾ, ਜਿਸ ’ਚ ਆਸਟਰੇਲੀਆ ਦੇ ਸਾਬਕਾ ਖਿਡਾਰੀ ਮਾਈਕਲ ਹਸੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਸੇਫ਼ਰਟ ਕੇ. ਕੇ. ਆਰ. ਟੀਮ ’ਚ ਕੋਰੋਨਾ ਪਾਜ਼ੇਟਿਵ ਪਾਏ ਜਾਣ ਵਾਲੇ ਤੀਜੇ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਇਸੇ ਹਫ਼ਤੇ ਸੋਮਵਾਰ ਨੂੰ ਵਰੁਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਪੀੜਤਾਂ ਦੀ ਮਦਦ ਲਈ ਅਨੁਸ਼ਕਾ-ਵਿਰਾਟ ਨੇ ਦਿੱਤੇ 2 ਕਰੋੜ
NEXT STORY