ਨਵੀਂ ਦਿੱਲੀ- ਗੋਡੇ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋਏ ਭਾਰਤੀ ਹਰਫ਼ਨਮੌਲਾ ਰਵਿੰਦਰ ਜਡੇਜਾ ਇਸ ਸਾਲ ਅਕਤੂਬਰ-ਨਵੰਬਰ ਵਿਚ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਗਏ ਹਨ। ਗੋਡੇ ਦੀ ਸੱਟ ਕਾਰਨ ਜਡੇਜਾ ਨੂੰ ਛੇਤੀ ਹੀ ਸਰਜਰੀ ਕਰਵਾਉਣੀ ਪਵੇਗੀ। ਇਸੇ ਕਾਰਨ ਉਹ ਟੀ-20 ਵਿਸ਼ਵ ਕੱਪ ਵਿਚ ਨਹੀਂ ਖੇਡ ਸਕਣਗੇ। ਉਨ੍ਹਾਂ ਨੂੰ ਠੀਕ ਹੋਣ 'ਚ ਚਾਰ ਤੋਂ ਛੇ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ।
ਇਹ ਵੀ ਪੜ੍ਹੋ : ਅਕੋਪੀਅਨ ਨੂੰ ਹਰਾ ਕੇ ਪ੍ਰਗਿਆਨੰਦਾ ਮੁੜ ਦੁਬਈ ਓਪਨ ਸ਼ਤਰੰਜ ਦੀ ਖਿਤਾਬੀ ਦੌੜ ’ਚ ਸ਼ਾਮਲ
ਪਿਛਲੇ ਸਾਲ ਦਸੰਬਰ ਵਿਚ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਅਦ ਜਡੇਜਾ ਦੀ ਇਹ ਸੱਟ ਸਾਹਮਣੇ ਆਈ ਸੀ। ਇਸ ਕਾਰਨ ਉਹ ਸੀਰੀਜ਼ ਦੇ ਦੂਜੇ ਟੈਸਟ ਵਿਚ ਨਹੀਂ ਖੇਡ ਸਕੇ। ਡਾਕਟਰਾਂ ਨੇ ਉਨ੍ਹਾਂ ਨੂੰ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਪਰ ਇਸ ਕਾਰਨ ਉਨ੍ਹਾਂ ਨੂੰ ਚਾਰ ਤੋਂ ਛੇ ਮਹੀਨੇ ਮੈਦਾਨ ਤੋਂ ਬਾਹਰ ਰਹਿਣਾ ਪੈਂਦਾ।
ਇਹ ਵੀ ਪੜ੍ਹੋ : ਸੇਰੇਨਾ ਵਿਲੀਅਮਸ ਨੇ ਟੈਨਿਸ ਨੂੰ ਕਿਹਾ ਅਲਵਿਦਾ, ਹੋਈ ਭਾਵੁਕ
ਇਹੀ ਨਹੀਂ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਜਡੇਜਾ ਨੂੰ ਗੁਆਉਣਾ ਨਹੀਂ ਚਾਹੁੰਦੇ ਸਨ। ਇਸ ਤੋਂ ਬਾਅਦ ਐੱਨ. ਸੀ. ਏ. ਤੇ ਕੁਝ ਹੋਰ ਡਾਕਟਰਾਂ ਤੋਂ ਸਲਾਹ ਲਈ ਗਈ। ਇਸ ਵਿਚੋਂ ਕੁਝ ਨੇ ਸਲਾਹ ਦਿੱਤੀ ਕਿ ਇੰਜੈਕਸ਼ਨ ਲਾ ਕੇ ਕੁਝ ਮਹੀਨੇ ਜਾਂ ਟੀ-20 ਵਿਸ਼ਵ ਕੱਪ ਤਕ ਜਡੇਜਾ ਦੇ ਗੋਡੇ ਨੂੰ ਸੰਭਾਲਿਆ ਜਾ ਸਕਦਾ ਹੈ ਤੇ ਇਸ ਤੋਂ ਬਾਅਦ ਉਹ ਸਰਜਰੀ ਕਰਵਾ ਲੈਣ ਹਾਲਾਂਕਿ ਉਹ ਏਸ਼ੀਆ ਕੱਪ ਵਿਚ ਦੋ ਮੈਚ ਖੇਡਣ ਤੋਂ ਬਾਅਦ ਜ਼ਖ਼ਮੀ ਹੋ ਗਏ। ਹੁਣ ਇੰਜੈਕਸ਼ਨ ਤੇ ਰਿਹੈਬ ਨਾਲ ਵਾਪਸੀ ਕਰਨਾ ਮੁਸ਼ਕਲ ਹੈ ਇਸ ਲਈ ਸਰਜਰੀ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਕੋਪੀਅਨ ਨੂੰ ਹਰਾ ਕੇ ਪ੍ਰਗਿਆਨੰਦਾ ਮੁੜ ਦੁਬਈ ਓਪਨ ਸ਼ਤਰੰਜ ਦੀ ਖਿਤਾਬੀ ਦੌੜ ’ਚ ਸ਼ਾਮਲ
NEXT STORY