ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ ’ਚ ਖੇਡੇ ਜਾ ਰਹੇ ਬਾਰਡਰ ਗਾਵਸਕਰ ਟਰਾਫ਼ੀ ਦੇ ਤੀਜੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ ਆਸਟਰੇਲੀਆ ਨੇ 338 ਦੌੜਾਂ ਬਣਾਈਆਂ। ਆਸਟਰੇਲੀਆ ਦੀ ਇਸ ਪਾਰੀ ’ਚ ਸਾਬਕਾ ਕਪਤਾਨ ਸਟੀਵ ਸਮਿਥ ਨੇ 131 ਦੌੜਾਂ ਦਾ ਸ਼ਾਨਦਾਰ ਯੋਗਦਾਨ ਦਿੱਤਾ। ਸਮਿਥ ਦੀ ਇਸ ਪਾਰੀ ਦਾ ਅੰਤ ਰਵਿੰਦਰ ਜਡੇਜਾ ਨੇ ਆਪਣੇ ਡਾਇਰੈਕਟ ਥ੍ਰੋ ਦੇ ਨਾਲ ਕੀਤਾ। ਸਿਡਨੀ ਟੈਸਟ ’ਚ ਜਡੇਜਾ ਨੇ ਗੇਂਦ ਤੇ ਫ਼ੀਲਡਿੰਗ ਦੋਹਾਂ ਨਾਲ ਪ੍ਰਭਾਵਿਤ ਕੀਤਾ। ਉਨ੍ਹਾਂ ਨੇ 62 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ ਤੇ ਨਾਲ ਸਟੀਵ ਸਮਿਥ ਨੂੰ ਬਿਹਤਰੀਨ ਤਰੀਕੇ ਨਾਲ ਰਨ ਆਊਟ ਵੀ ਕੀਤਾ।
ਇਹ ਵੀ ਪੜ੍ਹੋ : ਟੈਨਿਸ ਖਿਡਾਰਨ ਯਾਸਤ੍ਰੇਮਸਕਾ ਡੋਪਿੰਗ ਦੇ ਲਈ ਅਸਥਾਈ ਤੌਰ ’ਤੇ ਮੁਅੱਤਲ

ਆਸਟਰੇਲੀਆ ਨੇ ਪਹਿਲੇ ਦਿਨ 2 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ ਤੇ ਦੂਜੇ ਦਿਨ ਉਨ੍ਹਾਂ ਦੇ ਸਾਰੇ ਖਿਡਾਰੀ ਇਕ-ਇਕ ਕਰਕੇ ਆਊਟ ਹੁੰਦੇ ਚਲੇ ਗਏ ਜਦਕਿ ਸਮਿਥ ਟਿਕ ਕੇ ਸ਼ਾਨਦਾਰ ਪਾਰੀ ਖੇਡ ਰਹੇ ਸਨ। ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 144.5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟੀ। ਸਟੀਵ ਸਮਿਥ ਨੇ ਸ਼ਾਟ ਖੇਡਿਆ ਤੇ ਗੇਂਦ ਦੂਰ ਗਈ। ਸਮਿਥ ਦੂਜੀ ਦੌੜ ਲੈਣ ਲਈ ਨਿਕਲੇ, ਪਰ ਇਸ ਦੌਰਾਨ ਜਡੇਜਾ ਨੇ ਗ਼ਜ਼ਬ ਦੀ ਫ਼ੁਰਤੀ ਦਿਖਾਉਂਦੇ ਹੋਏ ਡੀਪ ਸਕੁਏਅਰ ਲੈੱਗ ਤੋਂ ਗੇਂਦ ਨੂੰ ਥ੍ਰੋਅ ਕੀਤਾ। ਗੇਂਦ ਸਿੱਧਾ ਸਟੰਪਸ ਨਾਲ ਟਕਰਾਈ ਤੇ ਸਮਿਥ ਰਨਆਊਟ ਹੋ ਗਿਆ। ਇਹ ਬਿਹਤਰੀਨ ਡਾਇਰੈਕਟ ਹਿੱਟ ਸੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ’ਚ ਖ਼ਰਾਬ ਪ੍ਰਦਰਸ਼ਨ ’ਤੇ ਮੁੱਖ ਕੋਚ ਮਿਸਬਾਹ ਨੇ ਦਿੱਤਾ ਇਹ ਬਿਆਨ
ਜਡੇਜਾ ਦੀ ਫ਼ੀਲਡਿੰਗ ਤੇ ਰਨਆਊਟ ਦੇਖ ਕੇ ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫ਼ਰ ਨੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ। ਜਡੇਜਾ ਦੀ ਸ਼ਲਾਘਾ ਕਰਦੇ ਹੋਏ ਜਾਫ਼ਰ ਨੇ ਟਵੀਟ ਕਰਦੇ ਹੋਏ ਉਨ੍ਹਾਂ ਦੀ ਸਮਿਥ ਨੂੰ ਰਨਆਊਟ ਕਰਨ ਵਾਲੀ ਤਸਵੀਰ ਸ਼ੇਅਰ ਕਰਦੇ ਹੋਏ ਬਾਜ਼ੀਰਾਵ ਮਸਤਾਨੀ ਫ਼ਿਲਮ ਦਾ ਮਸ਼ਹੂਰ ਡਾਇਲਾਗ ਲਿਖਿਆ ਕਿ ਚੀਤੇ ਦੀ ਚਾਲ, ਬਾਜ ਦੀ ਨਜ਼ਰ ਤੇ ਰਵਿੰਦਰ ਜਡੇਜਾ ਦੀ ਥ੍ਰੋਅ ’ਤੇ ਸ਼ੱਕ ਨਹੀਂ ਕਰਦੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟੈਨਿਸ ਖਿਡਾਰਨ ਯਾਸਤ੍ਰੇਮਸਕਾ ਡੋਪਿੰਗ ਦੇ ਲਈ ਅਸਥਾਈ ਤੌਰ ’ਤੇ ਮੁਅੱਤਲ
NEXT STORY