ਜੈਪੁਰ– ਰਾਜਸਥਾਨ ਕ੍ਰਿਕਟ ਸੰਘ (ਆਰ. ਸੀ. ਏ.) ਕੋਰੋਨਾ ਕਾਲ ਦੇ ਇਸ ਦੌਰ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੇ ਅਗਲੇ ਘਰੇਲੂ ਕ੍ਰਿਕਟ ਸੈਸ਼ਨ ਲਈ ਜਾਰੀ ਮਹੱਤਵਪੂਰਨ ਨਿਰਦੇਸ਼ਾਂ ਤੇ ਗਾਇਡਲਾਈਨ ਅਨੁਸਾਰ ਹੀ ਰਾਜ ਵਿਚ ਕ੍ਰਿਕਟ ਗਤੀਵਿਧੀਆਂ ਦਾ ਆਯੋਜਨ ਕਰੇਗਾ।
ਆਰ. ਸੀ. ਏ. ਦੇ ਸਕੱਤਰ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਆਰ. ਸੀ. ਏ. ਮੁਖੀ ਵੈਭਵ ਗਹਿਲੋਤ ਨੇ ਪੂਰੇ ਆਰ. ਸੀ. ਏ. ਕਾਰਜਕਾਰੀ ਮੈਂਬਰਾਂ ਨਾਲ ਡੂੰਘਾਈਆ ਨਾਲ ਵਿਚਾਰ-ਵਟਾਂਦਰਾ ਕਰਕੇ ਨਿਰਦੇਸ਼ ਦਿੱਤੇ ਹਨ ਕਿ ਰਾਜ ਵਿਚ ਕ੍ਰਿਕਟ ਗਤੀਵਿਧੀਆਂ ਵਿਚ ਰਾਜਸਥਾਨ ਦੇ ਨੌਜਵਾਨ ਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਸਮੇਤ ਆਯੋਜਨ ਨਾਲ ਜੁੜੇ ਹੋਏ ਸਾਰੇ ਅਧਿਕਾਰਤ ਸਟਾਫ, ਸਪੋਰਟਸ ਸਟਾਫ, ਗਰਾਊਂਡ ਸਟਾਫ ਤੇ ਆਯੋਜਨ ਦੌਰਾਨ ਹਾਜ਼ਰ ਵਿਅਕਤੀਆਂ ਲਈ ਬੀ. ਸੀ. ਸੀ. ਆਈ. ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੇ ਨਿਯਮਾਂ ਦੀ ਆਰ. ਸੀ. ਏ. ਪੂਰੀ ਤਰ੍ਹਾਂ ਨਾਲ ਪਾਲਣਾ ਕਰੇ ਤੇ ਸਾਰੇ ਨਿਯਮ ਤੇ ਨਿਰਦੇਸ਼ ਲਾਗੂ ਕਰੇ।''
ਹੈਮਿਲਟਨ ਆਖਰੀ ਅਭਿਆਸ ਰੇਸ 'ਚ ਸਭ ਤੋਂ ਅੱਗੇ
NEXT STORY