ਮੈਲਬੋਰਨ— ਭਾਰਤ ਦੀ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਹ ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹੈ। ਧੋਨੀ ਨੇ ਤੀਜੇ ਮੈਚ 'ਚ ਜੇਤੂ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਧੋਨੀ ਨੇ ਕਿਹਾ, ''ਮੈਂ ਨੰਬਰ 4 ਤੋਂ ਲੈ ਕੇ ਨੰਬਰ 6 ਤਕ ਕਿਸੇ ਵੀ ਕ੍ਰਮ 'ਤੇ ਖੇਡ ਸਕਦਾ ਹਾਂ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਟੀਮ ਦਾ ਸੰਤੁਲਨ ਕਿਸ ਤਰ੍ਹਾਂ ਬਰਕਰਾਰ ਰੱਖਿਆ ਜਾ ਸਕਦਾ ਹੈ। ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਨੂੰ ਇੱਥੇ ਬੱਲੇਬਾਜ਼ੀ ਕਰਨੀ ਹੈ, ਜਿੱਥੇ ਟੀਮ ਨੂੰ ਮੇਰੀ ਲੋੜ ਹੈ। ਮੈਂ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ 'ਤੇ ਵੀ ਖੁਸ਼ ਹਾਂ।'' ਤੀਜੇ ਮੈਚ 'ਚ ਕੇਦਾਰ ਜਾਧਵ ਦੇ ਨਾਲ ਸੈਂਕੜੇ ਸਾਂਝੇਦਾਰੀ ਦੇ ਲਈ ਧੋਨੀ ਨੇ ਕਿਹਾ ਇਹ ਧੀਮਾ ਵਿਕਟ ਸੀ ਤੇ ਹਿਟਿੰਗ ਆਸਾਨ ਨਹੀਂ ਸੀ। ਮੈਚ ਨੂੰ ਆਖਰ ਤੱਕ ਲੈ ਕੇ ਜਾਣਾ ਮਹੱਤਵਪੂਰਨ ਸੀ। ਕੇਦਾਰ ਨੇ ਸ਼ਾਨਦਾਰ ਪਾਰੀ ਤੇ ਕੁਝ ਵਧੀਆ ਸ਼ਾਟ ਲਗਾਏ।
ਸ਼ਾਰਾਪੋਵਾ ਨੇ ਸਾਬਕਾ ਚੈਂਪੀਅਨ ਵੋਜ਼ਨੀਆਕੀ ਨੂੰ ਹਰਾ ਕੇ ਕੀਤਾ ਉਲਟਫੇਰ
NEXT STORY