ਸਿਡਨੀ– ਭਾਰਤੀ ਟੈਸਟ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰਕੇ ਮੱਧਕ੍ਰਮ ਦੇ ਬੱਲੇਬਾਜ਼ ਹਨੁਮਾ ਵਿਹਾਰੀ ਨੇ ਕਿਹਾ ਕਿ ਖੇਡ ਦੇ ਰਿਵਾਇਤੀ ਸਵਰੂਪ ਵਿਚ ਉਹ ਆਪਣਾ ਯੋਗਦਾਨ ਦੇਣ ਤੇ ਯੋਜਨਾਵਾਂ ਨੂੰ ਮੈਦਾਨ 'ਤੇ ਉਤਾਰਨ ਲਈ ਤਿਆਰ ਹੈ। ਵਿਹਾਰੀ ਆਸਟਰੇਲੀਆ-ਏ ਵਿਰੁੱਧ ਡੇ-ਨਾਈਟ ਅਭਿਆਸ ਮੈਚ ਦੀ ਦੂਜੀ ਪਾਰੀ ਵਿਚ ਅਜੇਤੂ ਸੈਂਕੜਾ ਲਾਉਣ ਦੇ ਨਾਲ-ਨਾਲ ਆਪਣੀ ਕੰਮਚਲਾਊ ਆਫ ਸਪਿਨ ਨਾਲ ਇਕ ਵਿਕਟ ਲੈਣ ਵਿਚ ਵੀ ਸਫਲ ਰਿਹਾ ।
ਵਿਹਾਰੀ ਨੇ ਅਭਿਆਸ ਮੈਚ ਤੋਂ ਬਾਅਦ ਕਿਹਾ,''2018 ਦਾ (ਆਸਟਰੇਲੀਆ) ਦੌਰਾ ਮੇਰੇ ਲਈ (ਇੰਗਲੈਂਡ ਤੋਂ ਬਾਅਦ) ਦੂਜਾ ਵਿਦੇਸ਼ੀ ਦੌਰਾ ਸੀ। ਤਦ ਉਹ ਮੇਰੇ ਲਈ ਕਾਫੀ ਚੁਣੌਤੀਪੂਰਨ ਸੀ। ਉਸ ਸਮੇਂ ਹਾਲਾਂਕਿ ਮੈਂ ਜ਼ਿਆਦਾ ਯੋਗਦਾਨ ਨਹੀਂ ਦੇ ਸਕਿਆ ਪਰ ਹੁਣ ਮੈਂ ਆਪਣੀ ਖੇਡ ਨੂੰ ਲੈ ਕੇ ਆਸਵੰਦ ਹਾਂ ਤੇ ਟੈਸਟ ਲੜੀ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ।''
ਭਾਰਤੀ ਟੀਮ ਲਈ ਆਮ ਤੌਰ 'ਤੇ 6ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਵਿਹਾਰੀ ਨੇ ਅਭਿਆਸ ਮੈਚਾਂ ਵਿਚ ਚੌਥੇ ਤੇ ਪੰਜਵੇਂ ਕ੍ਰਮ 'ਤੇ ਬੱਲੇਬਾਜ਼ੀ ਕੀਤੀ। ਉਸ ਨੇ ਕਿਹਾ,''ਮੈਂ ਮੰਨਦਾ ਹਾਂ ਕਿ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਸਮੇਂ ਤੁਹਾਡੇ ਕੋਲ ਵੱਧ ਸਮਾਂ ਹੁੰਦਾ ਹੈ। ਘਰੇਲੂ ਮੈਚਾਂ ਵਿਚ ਮੈਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦਾ ਹਾਂ, ਅਜਿਹੇ ਵਿਚ ਮੈਨੂੰ ਉੱਪਰੀ ਕ੍ਰਮ 'ਤੇ ਬੱਲੇਬਾਜ਼ੀ ਦਾ ਚੰਗਾ ਤਜਰਬਾ ਹੈ।''
ਨੋਟ- ਟੀਮ 'ਚ ਯੋਗਦਾਨ ਦੇਣ ਨੂੰ ਤਿਆਰ ਹਾਂ : ਵਿਹਾਰੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਮੈਡ੍ਰਿਡ ਨੇ ਐਟਲੇਟਿਕੋ ਨੂੰ ਇਸ ਸੈਸ਼ਨ 'ਚ ਪਹਿਲੀ ਜਿੱਤ ਦਾ ਸਵਾਦ ਚਖਾਇਆ
NEXT STORY