ਬਾਰਸੀਲੋਨਾ (ਭਾਸ਼ਾ)- ਬਾਰਸੀਲੋਨਾ ਅਤੇ ਰੀਅਲ ਮੈਡਰਿਡ ਵਿਚਾਲੇ ਬੁੱਧਵਾਰ ਨੂੰ ਇੱਥੇ ਖੇਡੇ ਗਏ ਮਹਿਲਾ ਚੈਂਪੀਅਨਜ਼ ਲੀਗ ਦੇ ਮੈਚ ਦੌਰਾਨ ਨੌਉ ਕੈਂਪ ਸਟੇਡੀਅਮ ਵਿਚ ਰਿਕਾਰਡ 91,000 ਤੋਂ ਜ਼ਿਆਦਾ ਦਰਸ਼ਕ ਮੌਜੂਦ ਸਨ। ਬਾਰਸੀਲੋਨਾ ਨੇ ਇਸ ਮੈਚ ਨੂੰ 5-2 ਨਾਲ ਜਿੱਤ ਕੇ ਘਰੇਲੂ ਦਰਸ਼ਕਾਂ ਲਈ ਇਸ ਮੌਕੇ ਨੂੰ ਹੋਰ ਯਾਦਗਾਰ ਬਣਾ ਦਿੱਤਾ।
ਪ੍ਰਬੰਧਕਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਇਥੇ ਮੈਚ ਦੌਰਾਨ ਸਟੇਡੀਅਮ ਵਿਚ 91,553 ਲੋਕ ਮੌਜੂਦ ਸਨ। ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕਾ ਅਤੇ ਚੀਨ ਵਿਚਾਲੇ 1999 ਵਿਸ਼ਵ ਕੱਪ ਫਾਈਨਲ ਦੇ ਨਾਮ ਸੀ। ਇਸ ਮੈਚ ਦੌਰਾਨ ਰੋਜ ਬਾਊਲ ਸਟੇਡੀਅਮ ਵਿਚ 90,185 ਦਰਸ਼ਕ ਮੌਜੂਦ ਸਨ। ਸਪੇਨ ਦੀ ਘਰੇਲੂ ਲੀਗ ਵਿਚ ਸਭ ਤੋਂ ਵੱਧ ਦਰਸ਼ਕਾਂ ਦਾ ਰਿਕਾਰਡ 2019 ਵਿਚ ਬਣਿਆ ਸੀ। ਐਟਲੇਟਿਕੋ ਮੈਡਰਿਡ ਅਤੇ ਬਾਰਸੀਲੋਨਾ ਵਿਚਾਲੇ ਖੇਡੇ ਗਏ ਮੈਚ ਨੂੰ ਵੇਖਣ ਲਈ ਉਦੋਂ 60,739 ਦਰਸ਼ਕ ਪਹੁੰਚੇ ਸਨ।
ਦੱਖਣੀ ਅਫਰੀਕਾ ਨੂੰ ਹਰਾ ਕੇ ਇੰਗਲੈਂਡ ਨੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਬਣਾਈ ਜਗ੍ਹਾ
NEXT STORY