ਨਵੀਂ ਦਿੱਲੀ- ਭਾਰਤ ਦੇ ਦੌਰੇ ’ਤੇ ਇੰਗਲੈਂਡ ਦੇ ਸਪਿਨਰਾਂ ਨੇ ਸ਼ੁਰੂਆਤੀ 2 ਟੈਸਟ ਮੈਚਾਂ ’ਚ ਉਮੀਦਾਂ ਤੋਂ ਕਿਤੇ ਵਧੀਆ ਪ੍ਰਦਰਸ਼ਨ ਕੀਤਾ ਹੈ। ਨੌਜਵਾਨ ਗੇਂਦਬਾਜ਼ ਰੇਹਾਨ ਅਹਿਮਦ ਨੇ ਇਸ ਸਫਲਤਾ ਦਾ ਸਿਹਰਾ ਟੀਮ ਦੇ ਮਾਹੌਲ ਅਤੇ ਬੇਨ ਸਟੋਕਸ ਦੀ ਅਗਵਾਈ ਨੂੰ ਦਿੱਤਾ ਹੈ। 5 ਮੈਚਾਂ ਦੀ ਸੀਰੀਜ਼ ਇਸ ਸਮੇਂ 1-1 ਨਾਲ ਬਰਾਬਰ ਹੈ ਪਰ ਇਸ ਦਾ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਇੰਗਲੈਂਡ ਦੇ ਗੈਰ-ਤਜ਼ੁਰਬੇਕਾਰ ਸਪਿਨਰਾਂ ਨੇ ਭਾਰਤੀ ਸਪਿਨਰਾਂ ਦੀ ਤੁਲਨਾ ’ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਰੇਹਾਨ, ਟਾਮ ਹਾਰਟਲੇ ਅਤੇ ਸ਼ੋਇਬ ਬਸ਼ੀਰ ਦੀ ਸਪਿਨ ਗੇਂਦਬਾਜ਼ਾਂ ਦੀ ਤਿੱਕੜੀ ਨੇ 2 ਮੈਚਾਂ ’ਚ 33 ਵਿਕਟਾਂ ਲਈਆਂ ਤਾਂ ਉੱਥੇ ਹੀ ਰਵਿੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਵਰਗੇ ਤਜ਼ੁਰਬੇਕਾਰ ਸਪਿਨਰਾਂ ਨੇ ਆਪਸ ’ਚ 23 ਵਿਕਟਾਂ ਸਾਂਝੀਆਂ ਕੀਤੀਆਂ।
19 ਸਾਲ ਦੇ ਰੇਹਾਨ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਟੀਮ ਦਾ ਮਾਹੌਲ ਕਿੰਨਾ ਵਧੀਆ ਹੈ। ਤੁਸੀਂ ਦੇਖਿਆ ਹੋਵੇਗਾ ਕਿ ਹਾਰਟਲੇ ਅਤੇ ਬਸ਼ੀਰ ਇੱਥੇ ਆਉਣ ਤੋਂ ਬਾਅਦ ਦਬਾਅ ’ਚ ਨਹੀਂ ਦਿਸੇ ਅਤੇ ਇਸ ਦਾ ਸਿਹਰਾ ਟੀਮ ਨੂੰ ਜਾਂਦਾ ਹੈ। ਸਾਡੀ ਟੀਮ ’ਚ ਮਾਹੌਲ ਅਤੇ ਅਗਵਾਈ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਤੁਸੀਂ ਕਿਸ ਦੇ ਖਿਲਾਫ ਖੇਡ ਰਹੇ ਹੋ। ਤੁਹਾਡਾ ਧਿਆਨ ਸਿਰਫ ਇਸ ਗੱਲ ’ਤੇ ਹੁੰਦਾ ਹੈ ਕਿ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ।
ਟੀਮ ਦੇ ਲੀਡਰਸ਼ਿਪ ਯੂਨਿਟ ’ਚ ਸਟੋਕਸ ਅਤੇ ਮੈਕੁਲਮ ਵਰਗੇ ਚੌਟੀ ਦੇ ਖਿਡਾਰੀਆਂ ਦੀ ਮੌਜੂਦਗੀ ’ਚ ਰੇਹਾਨ ਜ਼ਿਆਦਾ ਦਬਾਅ ਲੈਣ ਤੋਂ ਬਚਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ (ਸਟੋਕਸ ਅਤੇ ਮੁੱਖ ਕੋਟ ਬ੍ਰੈਂਡਨ ਮੈਕੁਲਮ) ਇਸ ਦੀ ਪ੍ਰਵਾਹ ਨਹੀਂ ਹੈ ਕਿ ਚੀਜ਼ਾਂ ਕਿੰਨੀਆਂ ਬੁਰੀਆਂ ਹੋ ਸਕਦੀਆਂ ਹਨ। ਜੇਕਰ ਮੈਂ 4 ਖਰਾਬ ਗੇਂਦਾਂ ਸੁੱਟਣ ਤੋਂ ਬਾਅਦ ਵਿਕਟਾਂ ਲੈਣ ’ਚ ਸਫਲ ਰਿਹਾ ਤਾਂ ਇਹ ਲਗਾਤਾਰ 16 ਚੰਗੀਆਂ ਗੇਂਦਾਂ ਸੁੱਟਣ ਤੋਂ ਵਧੀਆ ਹੈ। ਰੇਹਾਨ ਨੇ ਦਸੰਬਰ 2022 ’ਚ ਪਾਕਿਸਤਾਨ ਖਿਲਾਫ ਡੈਬਿਊ ਕੀਤਾ ਸੀ। ਉਹ ਇੰਗਲੈਂਡ ਖਿਲਾਫ ਸਭ ਤੋਂ ਘੱਟ ਉਮਰ (ਉਦੋਂ 18 ਸਾਲ 126 ਦਿਨ) ਟੈਸਟ ਡੈਬਿਊ ਕਰਨ ਵਾਲਾ ਖਿਡਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਫਾਈਨਲ 'ਚ ਪੁੱਜੀ ਆਸਟ੍ਰੇਲੀਆ, ਖ਼ਿਤਾਬੀ ਮੁਕਾਬਲੇ 'ਚ ਭਾਰਤ ਨਾਲ ਹੋਵੇਗੀ ਟੱਕਰ
NEXT STORY