ਸਪੋਰਟਸ ਡੈਸਕ : ਵਰਲਡ ਕੱਪ ਵਿਚ ਭਾਰਤ ਦਾ ਸਫਰ ਸੈਮੀਫਾਈਨਲ ਵਿਚ ਹੀ ਖਤਮ ਹੋ ਗਿਆ ਸੀ ਅਤੇ ਹੁਣ ਬੀ. ਸੀ. ਸੀ. ਆਈ. ਭਾਰਤੀ ਟੀਮ ਵਿਚ ਕੁਝ ਬਦਲਾਅ ਕਰਨ ਦੀ ਚਾਹਵਾਨ ਦਿਸ ਰਹੀ ਹੈ। ਬੀ. ਸੀ. ਸੀ. ਆਈ. ਵੱਲੋਂ ਮੰਗਲਵਾਰ ਨੂੰ ਮੁੱਖ ਕੋਚ ਸਮੇਤ ਹੋਰ ਸਪੋਰਟਿੰਗ ਸਟਾਫ ਦੀ ਭਰਤੀ ਲਈ ਐਪਲੀਕੇਸ਼ਨ ਮੰਗੀਆਂ ਗਈਆਂ। ਜਿਨ੍ਹਾਂ ਅਹੁਦਿਆਂ ਲਈ ਆਪਲੀਕੇਸ਼ਨ ਮੰਗੇ ਗਏ ਹਨ ਉਨ੍ਹਾਂ ਵਿਚੋਂ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ, ਬੱਲੇਬਾਜ਼ੀ ਕੋਚ, ਗੇਂਦਬਾਜ਼ੀ ਕੋਚ, ਫੀਲਡਿੰਗ ਕੋਚ, ਫਿਜ਼ਿਓਥੈਰੇਪਿਸਟ, ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਅਤੇ ਪ੍ਰਬੰਧਕੀ ਮੈਨੇਜਾਰ ਦੇ ਅਹੁਦੇ ਸ਼ਾਮਲ ਹਨ।

ਇੱਧਰ ਬੀ. ਸੀ. ਸੀ. ਆਈ. ਦੇ ਅਰਜੀ ਮੰਗਣ ਦੇ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਰਿੱਕੀ ਪੋਂਟਿੰਗ ਇਸ ਅਹੁਦੇ ਅਪਲਾਈ ਕਰਨਾ ਚਾਹੁੰਦੇ ਹਨ। ਸੋਮਵਾਰ ਨੂੰ ਪ੍ਰੈਸ ਕੰਨਫ੍ਰੈਂਸ ਕਰ ਪੋਂਟਿੰਗ ਨੇ ਸਾਫ ਕਰ ਦਿੱਤਾ ਕਿ ਭਾਰਤੀ ਟੀਮ ਨੂੰ ਕੋਚਿੰਗ ਦੇਣ 'ਤੇ ਫਿਲਹਾਲ ਕੋਈ ਵਿਚਾਰ ਨਹੀਂ ਕੀਤਾ।

ਬੀ. ਸੀ. ਸੀ. ਆਈ. ਨੇ ਕਿਹਾ ਹੈ ਕਿ ਚਾਹਵਾਨ ਬਿਨੈਕਾਰ ਆਪਣੀ ਅਰਜੀ 30 ਜੁਲਾਈ 2019 ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਭੇਜ ਸਕਦੇ ਹਨ। ਮੰੰਨਿਆ ਜਾ ਰਿਹਾ ਹੈ ਕਿ ਵਰਲਡ ਕੱਪ ਵਿਚ ਭਾਰਤੀ ਟੀਮ ਦੇ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੋਚ ਲਈ ਯੋਗਤਾ ਨਿਯਮ ਇਕੋ ਜਿਹੇ ਹਨ ਅਤੇ ਸਿਰਫ ਬਿਨੈਕਾਰ ਵੱਲੋਂ ਖੇਡੇ ਗਏ ਮੈਚਾਂ ਦੀ ਗਿਣਤੀ ਵਿਚ ਫਰਕ ਹੈ। ਇਨ੍ਹਾਂ 3 ਅਹੁਦਿਆਂ ਦੇ ਬਿਨੈਕਾਰਾਂ ਨੇ ਘੱਟੋਂ ਘੱਟ 10 ਟੈਸਟ ਜਾਂ 25 ਵਨ ਡੇ ਕੌਮਾਂਤਰੀ ਮੈਚ ਖੇਡੇ ਹੋਣੇ ਚਾਹੀਦੇ ਹਨ। ਭਾਰਤ ਦੇ ਆਗਾਮੀ ਵੈਸਟਇੰਡੀਜ਼ ਦੌਰੇ ਲਈ ਮੁੱਖ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ, ਬੱਲੇਬਾਜ਼ੀ ਕੋਚ ਸੰਜੇ ਬਾਂਗੜ ਅਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਦਾ ਵਰਲਡ ਕੱਪ ਤੋਂ ਬਾਅਦ 45 ਦਿਨ ਦਾ ਕਰਾਰ ਵਧਾਇਆ ਗਿਆ ਹੈ।
ਇੰਸਟਾਗ੍ਰਾਮ ਤੋਂ ਕਮਾਈ 'ਚ ਵਿਰਾਟ ਇਸ ਸਾਲ ਵੀ ਅੱਗੇ, ਜਾਣੋ ਇਕ ਪੋਸਟ ਦੇ ਮਿਲਦੇ ਹਨ ਕਿੰਨੇ ਰੁਪਏ
NEXT STORY