ਨਵੀਂ ਦਿੱਲੀ : ਟੀਮ ਇੰਡੀਆ ਭਾਂਵੇ ਹੀ ਇੰਗਲੈਂਡ ਦੀ ਧਰਤੀ 'ਤੇ ਵਰਲਡ ਕੱਪ ਜਿੱਤਣ 'ਚ ਸਫਲ ਨਾ ਹੋ ਸਕੀ ਹੋਵੇ ਪਰ ਇਸ ਤਨਾਲ ਕਪਤਾਨ ਵਿਰਾਟ ਕੋਹਲੀ ਦੀ ਕਮਾਈ 'ਤੇ ਕੋਈ ਫਰਕ ਨਹੀਂ ਪਿਆ। ਵਿਰਾਟ ਲਗਾਤਾਰ ਦੂਜੇ ਸਾਲ ਸੋਸ਼ਲ ਮੀਡੀਆ ਜਾਇੰਟ ਇੰਸਟਾਗ੍ਰਾਮ ਨਾਲ ਹੋਣ ਵਾਲੀ ਕਮਾਈ ਦੇ ਮਾਮਲੇ ਵਿਚ ਖਿਡਾਰੀਆਂ ਦੀ ਸੂਚੀ ਵਿਚ 9ਵੇਂ ਨੰਬਰ 'ਤੇ ਬਰਕਰਾਰ ਹਨ।

ਕੋਹਲੀ ਮੌਜੂਦਾ ਸਮੇਂ ਟੈਸਟ ਅਤੇ ਵਨ ਡੇ ਦੀ ਆਈ. ਸੀ. ਸੀ. ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਹਨ। ਇੰਸਟਾਗ੍ਰਾਮ ਸ਼ੈਡਿਊਲਿੰਗ ਟੂਲ ਹੋਪਰ ਐੱਚ. ਕਿਊ. ਦੇ ਮੁਤਾਬਕ ਵਿਰਾਟ ਆਪਣੇ ਇੰਸਟਾ ਪੋਸਟ ਨਾਲ 1,58,00 ਪੌਂਡ ਯਾਨੀ 13,57,340 ਰੁਪਏ ਕਮਾਉਂਦੇ ਹਨ। ਇੰਸਟਾ ਤੋਂ ਕਮਾਈ ਦੇ ਮਾਮਲੇ ਵਿਚ ਇਸ ਸਾਲ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਸੂਚੀ ਵਿਚ ਪਹਿਲੇ ਨੰਬਰ 'ਤੇ ਹਨ। ਉਹ ਇਕ ਪੋਸਟ ਤੋਂ 784,000 ਪੌਂਡ ਕਮਾਉਂਦੇ ਹਨ, ਜਦਕਿ ਦੂਜੇ ਸਥਾਨ 'ਤੇ ਮੌਜੂਦਾ ਫੁੱਟਬਾਲਰ ਨੇਮਾਰ ਹਨ ਜੋ ਇਸੰਟਾਗ੍ਰਾਮ ਤੋਂ 580,000 ਪੌਂਡ ਕਮਾਈ ਕਰਦੇ ਹਨ।

ਇੰਗਲੈਂਡ ਵਿਰੁੱਧ ਲਾਰਡਸ 'ਚ ਇਤਿਹਾਸਕ ਟੈਸਟ ਖੇਡਣ ਨੂੰ ਤਿਆਰ ਆਇਰਲੈਂਡ
NEXT STORY