ਨਵੀਂ ਦਿੱਲੀ, (ਭਾਸ਼ਾ)– ਸੀਮਤ ਓਵਰਾਂ ਦੇ ਮਾਹਿਰ ਬੱਲੇਬਾਜ਼ ਰਿੰਕੂ ਸਿੰਘ ਨੂੰ ਇੰਗਲੈਂਡ ਲਾਇਨਜ਼ ਵਿਰੁੱਧ ਅਹਿਮਦਾਬਾਦ ਵਿਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਚਾਰ ਦਿਨਾ ਮੈਚ ਲਈ ਮੰਗਲਵਾਰ ਨੂੰ ਭਾਰਤ-ਏ ਟੀਮ ਵਿਚ ਸ਼ਾਮਲ ਕੀਤਾ ਗਿਆ। ਟੀ-20 ਕੌਮਾਂਤਰੀ ਵਿਚ ਆਪਣੀ ਧਮਾਕੇਦਾਰ ਲੜੀ ਵਿਚ ਵਨ ਡੇ ਕੌਮਾਂਤਰੀ ਸਵਰੂਪ ਵਿਚ ਡੈਬਿਊ ਕੀਤਾ ਸੀ ਤੇ ਦੋ ਮੈਚਾਂ ਵਿਚ 17 ਤੇ 38 ਦੌੜਾਂ ਬਣਾਈਆਂ।
ਯੂ. ਪੀ. ਦੇ ਇਸ ਖਿਡਾਰੀ ਨੇ 44 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ, ਜਿਨ੍ਹਾਂ ਵਿਚ 57.57 ਦੀ ਔਸਤ ਨਾਲ 3109 ਦੌੜਾਂ ਬਣਾਈਆਂ ਹਨ। ਭਾਰਤ-ਏ ਨੇ ਪਿਛਲੇ ਹਫਤੇ ਇੰਗਲੈਂਡ ਲਾਇਨਜ਼ ਵਿਰੁੱਧ ਪਹਿਲਾ ਚਾਰ ਦਿਨ ਮੈਚ ਡਰਾਅ ਕਰਵਾਇਆ ਸੀ।
ਭਾਰਤ-ਏ ਟੀਮ : ਅਭਿਮਨਿਊ ਈਸ਼ਵਰਨ (ਕਪਤਾਨ), ਸਾਈ ਸੁਦਰਸ਼ਨ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਤਿਲਕ ਵਰਮਾ, ਕੁਮਾਰ ਕੁਸ਼ਾਗਾਹ, ਵਾਸ਼ਿੰਗਟਨ ਸੁੰਦਰ, ਸੌਰਭ ਕੁਮਾਰ, ਅਰਸ਼ਦੀਪ ਸਿੰਘ, ਤੁਸ਼ਾਰ ਦੇਸ਼ਪਾਂਡੇ, ਵਿਦਰਥ ਕਾਵੇਰੱਪਾ, ਉਪੇਂਦ੍ਰ ਯਾਦਵ, ਆਕਾਸ਼ ਦੀਪ, ਯਸ਼ ਦਿਆਲ ਤੇ ਰਿੰਕੂ ਸਿੰਘ।
ਜ਼ਿਆਦਾ ਹਮਲਾਵਰ ਰਵੱਈਆ ਨਹੀਂ ਅਪਣਾਵਾਂਗੇ ਪਰ ਸਾਡੇ ਬੱਲੇਬਾਜ਼ ਪਿੱਛੇ ਵੀ ਨਹੀਂ ਹਟਣਗੇ : ਦ੍ਰਾਵਿੜ
NEXT STORY