ਹੈਦਰਾਬਾਦ, (ਭਾਸ਼ਾ)– ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਉਸਦੀ ਟੀਮ ਦੇ ਬੱਲੇਬਾਜ਼ ਇੰਗਲੈਂਡ ਦੀ ‘ਬੈਜਬਾਲ’ ਕ੍ਰਿਕਟ ਦਾ ਉਸੇ ਅੰਦਾਜ਼ ਵਿਚ ਜਵਾਬ ਦਿੰਦੇ ਹੋਏ ਨਹੀਂ ਦਿਸਣਗੇ ਪਰ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੈਸਟ ਲੜੀ ਵਿਚ ਜੇਕਰ ਅਜਿਹੀ ਨੌਬਤ ਆਈ ਤਾਂ ਉਹ ਪਿੱਛੇ ਨਹੀਂ ਹਟਣਗੇ। ਇੰਗਲੈਂਡ ਦੇ ਬੱਲੇਬਾਜ਼ ਹੁਣ ਬਹੁਤ ਹੀ ਹਮਲਾਵਰ ਸ਼ੈਲੀ ਵਿਚ ਖੇਡਦੇ ਹਨ ਜਿਹੜਾ ਉਸਦੇ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਦੇ ਖੇਡਣ ਦੇ ਤਰੀਕੇ ਨਾਲ ਜੁੜਿਆ ਹੈ। ‘ਬੈਜ’ ਮੈਕਕੁਲਮ ਦਾ ਉਪ ਨਾਂ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਮਨਾਇਆ ਪ੍ਰਾਣ ਪ੍ਰਤਿਸ਼ਠਾ ਜਸ਼ਨ, ਦਿੱਤੀ ਵਧਾਈ
ਦ੍ਰਾਵਿੜ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਭਾਰਤ ਮੈਚ ਦੇ ਹਾਲਾਤ ਮੁਤਾਬਕ ਆਪਣੀ ਖੇਡ ਦੇ ਰੁਖ਼ ਅਪਣਾਵੇਗਾ। ਅਸੀਂ ਹਾਲਾਤ ਦੇ ਮੁਤਾਬਕ ਖੇਡਾਂਗੇ। ਸਾਡੀ ਬੱਲੇਬਾਜ਼ੀ ਕ੍ਰਮ ਦੇ ਚੋਟੀ ਦੇ 6-7 ਬੱਲੇਬਾਜ਼ਾਂ ਵਿਚ ਜ਼ਿਆਦਾਤਰ ਅਜਿਹੇ ਹਨ, ਜਿਨ੍ਹਾਂ ਦੀ ਖੇਡ ਸੁਭਾਵਿਕ ਰੂਪ ਨਾਲ ਹਾਂ-ਪੱਖੀ ਹੈ।’’ਉਸ ਨੇ ਕਿਹਾ,‘‘ਅਜਿਹੇ ਵਿਚ ਅਸੀਂ ਕੁਝ ਬਦਲਾਅ ਕਰਨ ਤੋਂ ਬਚਣਾ ਚਾਹਾਂਗੇ। ਅਜਿਹੇ ਵੀ ਹਾਲਾਤ ਹੋਣਗੇ ਜਦੋਂ ਸਾਨੂੰ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨੀ ਪਵੇਗੀ।’’
ਇਹ ਵੀ ਪੜ੍ਹੋ : ਰੋਹਿਤ ਆਈ. ਸੀ. ਸੀ. ਕੌਮਾਂਤਰੀ ਵਨ ਡੇ ਟੀਮ ਦਾ ਕਪਤਾਨ ਚੁਣਿਆ ਗਿਆ
ਦ੍ਰਾਵਿੜ ਨੇ ਕਿਹਾ, ‘‘ਮੈਂ ਹਾਲਾਂਕਿ ਆਪਣੇ ਬੱਲੇਬਾਜ਼ਾਂ ਤੋਂ ਜ਼ਿਆਦਾ ਰੱਖਿਆਤਮਕ ਖੇਡ ਦੀ ਉਮੀਦ ਨਹੀਂ ਕਰ ਰਿਹਾ ਹਾਂ।’’ ਦ੍ਰਾਵਿੜ ਨੂੰ ਹਾਲਾਂਕਿ ਇਸ ਗੱਲ ’ਤੇ ਜ਼ਿਆਦਾ ਸ਼ੱਕ ਨਹੀਂ ਹੈ ਕਿ ਇੰਗਲੈਂਡ ਇਸ ਲੜੀ ਵਿਚ ਮੇਜ਼ਬਾਨ ਟੀਮ ਵਿਰੁੱਧ ਹਮਲਾਵਰ ਰਵੱਈਆ ਅਪਣਾਏਗਾ। ਮੁੱਖ ਕੋਚ ਨੂੰ ਉਮੀਦ ਹੈ ਕਿ ਉਸਦੀ ਟੀਮ ਘਰੇਲੂ ਹਾਲਾਤ ਦੇ ਆਪਣੇ ਤਜਰਬੇ ਦਾ ਇਸਤੇਮਾਲ ਕਰਕੇ ਇਸ ਚੁਣੌਤੀ ਦਾ ਹਾਂ-ਪੱਖੀ ਜਵਾਬ ਦੇਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੋਹਿਤ ਆਈ. ਸੀ. ਸੀ. ਕੌਮਾਂਤਰੀ ਵਨ ਡੇ ਟੀਮ ਦਾ ਕਪਤਾਨ ਚੁਣਿਆ ਗਿਆ
NEXT STORY