ਨਵੀਂ ਦਿੱਲੀ-ਭਾਰਤੀ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਤੇ ਧਾਕੜ ਕ੍ਰਿਕਟਰ ਵਿਰਾਟ ਕੋਹਲੀ ਨੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਇੰਨੀ ਵੱਡੀ ਛਲਾਂਗ ਨਹੀਂ ਲਾਈ ਹੋਵੇਗੀ ਜਿੰਨੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਲਾ ਦਿੱਤੀ ਹੈ। 21 ਸਾਲਾ ਰਿਸ਼ਭ ਪੰਤ ਨੂੰ ਆਈ. ਪੀ. ਐੱਲ. ਟੀਮ ਦਿੱਲੀ ਡੇਅਰਡੇਵਿਲਜ਼ ਨੇ ਆਈ. ਪੀ. ਐੱਲ.-2019 ਦੇ 12ਵੇਂ ਸੈਸ਼ਨ ਲਈ ਟੀਮ ਵਿਚ ਰਿਟੇਨ ਕੀਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਦਿੱਲੀ ਨੇ ਰਿਸ਼ਭ ਨੂੰ ਰਿਟੇਨ ਕੀਤਾ ਹੈ। 2018 ਵਿਚ ਜਦੋਂ ਦਿੱਲੀ ਨੇ ਰਿਸ਼ਭ ਨੂੰ ਰਿਟੇਨ ਕੀਤਾ ਸੀ ਤਾਂ ਉਸ ਸਮੇਂ ਉਸਦੇ ਪਿਛਲੇ ਸੈਸ਼ਨ ਦੀ ਕੀਮਤ 8 ਕਰੋੜ ਰੁਪਏ ਸੀ ਪਰ ਇਸ ਵਾਰ ਉਹ 15 ਕਰੋੜੀ ਕਲੱਬ ਵਿਚ ਸ਼ਾਮਲ ਹੋਇਆ ਹੈ।
ਡੁ ਪਲੇਸਿਸ ਦੀ ਆਸਟਰੇਲੀਆ ਨੂੰ ਵਾਰਨਿੰਗ, ਕੋਹਲੀ ਨੂੰ ਛੇੜਨਾ ਟੀਮ ਨੂੰ ਪੈ ਸਕਦੈ ਮਹਿੰਗਾ
NEXT STORY