ਜਲੰਧਰ : ਨਿਦਹਾਸ ਟਰਾਫੀ ਦੇ ਫਾਈਨਲ 'ਚ ਜਿੰਨੀਆਂ ਤਾਰੀਫਾਂ ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ ਨੇ ਬਟੋਰੀਆਂ ਸੀ, ਨਿਊਜ਼ੀਲੈਂਡ ਖਿਲਾਫ ਹੈਮਿਲਟਨ ਵਿਚ ਖੇਡੇ ਟੀ-20 ਮੈਚ 'ਚ ਉਸ ਨੇ ਉਂਨੀਆਂ ਹੀ ਗੁਆ ਦਿੱਤੀਆਂ। ਸੀਰੀਜ਼ ਦੇ ਫੈਸਲਾਕੁੰਨ ਮੈਚ 'ਚ ਭਾਰਤ ਨੂੰ ਜਿੱਤ ਲਈ 4 ਗੇਂਦਾਂ 'ਚ 13 ਦੌੜਾਂ ਦੀ ਜ਼ਰੂਰਤ ਸੀ। ਉਸੇ ਸਮੇਂ ਵੱਡਾ ਹਿੱਟ ਮਾਰਨ ਦੀ ਕੋਸ਼ਿਸ਼ 'ਚ ਕਾਰਤਿਕ ਨੇ ਕਰੁਣਾਲ ਪੰਡਯਾ ਨੂੰ ਸਿੰਗਲ ਲੈਣ ਤੋਂ ਮਨ੍ਹਾ ਕਰ ਦਿੱਤਾ। ਵੱਡੀ ਗੱਲ ਇਹ ਰਹੀ ਕਿ ਉਸ ਦੇ ਸਾਥੀ ਕਰੁਣਾਲ ਪੰਡਯਾ ਦੌੜ ਵੀ ਪੂਰੀ ਕਰ ਚੁੱਕੇ ਸੀ ਪਰ ਕਰੁਣਾਲ ਨੂੰ ਵਾਪਸ ਨਾਨ ਸਟ੍ਰਾਈਕਰ ਪਾਸੇ ਆਉਣਾ ਪਿਆ। ਹਾਲਾਂਕਿ ਉਸ ਸਮੇਂ ਦਿਨੇਸ਼ ਦਾ ਇਹ ਹੌਂਸਲਾ ਤਾਰੀਫ ਕਰਨਯੋਗ ਲੱਗਾ ਪਰ ਅਗਲੀ ਹੀ ਗੇਂਦ 'ਤੇ ਜਦੋਂ ਕਾਰਤਿਕ ਵੱਡੀ ਸ਼ਾਟ ਲਾਉਣ 'ਚ ਅਸਫਲ ਰਹੇ ਤਾਂ ਟੀਮ ਨੂੰ ਸਿਰਫ 1 ਹੀ ਦੌੜ ਮਿਲੀ, ਜਿਸ ਨਾਲ ਭਾਰਤ ਦੀਆਂ ਜਿੱਤ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ।
ਆਖਰੀ 2 ਗੇਂਦਾਂ ਲਈ ਸਟ੍ਰਾਈਕ 'ਤੇ ਕਰੁਣਾਲ ਪੰਡਯਾ ਸੀ। ਕਰੁਣਾਲ ਜੇਕਰ 2 ਛੱਕੇ ਮਾਰ ਦਿੰਦੇ ਤਾਂ ਵੀ ਮੈਚ ਟਾਈ ਹੀ ਹੋ ਸਕਦਾ ਸੀ। ਪਰ ਕਰੁਣਾਲ ਦਬਾਅ ਝਲ ਨਹੀਂ ਸਕੇ ਅਤੇ ਸਿਰਫ ਇਕ ਹੀ ਦੌੜ ਲੈ ਸਕੇ। ਮੈਚ ਦੀ ਆਖਰੀ ਗੇਂਦ 'ਤੇ ਜਦੋਂ ਭਾਰਤ ਨੂੰ ਜਿੱਤ ਲਈ 11 ਦੌੜਾਂ ਦੀ ਜ਼ਰੂਰਤ ਸੀ ਤਾਂ ਕਾਰਤਿਕ ਨੇ ਜਿਤਾਉਣ ਵਾਲਾ ਛੱਕਾ ਲਾ ਕੇ ਪਾਰੀ ਦੀ ਸਮਾਪਤੀ ਕਰ ਦਿੱਤੀ। ਉੱਥੇ ਹੀ ਕਾਰਤਿਕ ਦੀ ਇਸ ਦੌੜ ਨਾ ਲੈਣ ਵਾਲੀ ਹਰਕਤ ਕਾਰਨ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਉਸ ਨੂੰ ਰੱਜ ਕੇ ਟਰੋਲ ਕੀਤਾ। ਕੁਝ ਪ੍ਰਸ਼ੰਸਕਾਂ ਨੇ ਲਿਖਿਆ ਕਿ ਧੋਨੀ ਬਣ ਕੇ ਛੱਕੇ ਨਾਲ ਮੈਚ ਖਤਮ ਕਰਨ ਦੀ ਕੋਸ਼ਿਸ਼ ਅਸਫਲ ਰਹੀ। ਕਾਰਤਿਕ ਦੌੜ ਚਾਹੇ ਨਾ ਬਣਾਓ ਪਰ ਧੋਨੀ ਨਾ ਬਣੋ।

300ਵੇਂ ਮੈਚ 'ਚ ਧੋਨੀ ਨੇ ਸੈਕੰਡ ਦੇ 10ਵੇਂ ਹਿੱਸੇ 'ਚ ਕੀਤੀ ਸਭ ਤੋਂ ਤੇਜ਼ ਸਟੰਪਿੰਗ
NEXT STORY