ਨਵੀਂ ਦਿੱਲੀ— ਨਿਊਜ਼ੀਲੈਂਡ ਦੌਰੇ 'ਤੇ ਗਏ ਭਾਰਤੀ ਓਪਨਰ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਅਜੇ ਤਕ ਕੁਝ ਖਾਸ ਨਹੀਂ ਰਿਹਾ ਹੈ। ਨਾਲ ਹੀ ਅੱਜ ਖੇਡੇ ਗਏ ਦੂਜੇ ਮੈਚ ਤੋਂ ਪਹਿਲਾਂ ਰੋਹਿਤ ਦਾ ਆਪਣੀ ਬੇਟੀ ਸਮਾਇਰਾ ਦੇ ਨਾਲ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੀ ਬੇਟੀ ਨਾਲ ਗੋਢਿਆਂ ਦੇ ਭਾਰ ਚੱਲਦੇ ਹੋਏ ਨਜ਼ਰ ਆਏ, ਜੋ ਲੋਕ ਬਹੁਤ ਪਸੰਦ ਕਰ ਰਹੇ ਹਨ।
ਰੋਹਿਤ ਦੀ ਪਤਨੀ ਰਿਤਿਕਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰੋਹਿਤ ਸ਼ਰਮਾ ਸਮਾਇਰਾ ਨਾਲ ਘਾਹ 'ਤੇ ਗੋਢਿਆਂ ਭਾਰ ਚੱਲ ਰਹੇ ਹਨ। ਰਿਤਿਕਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਮਾਈ ਲਵ। ਇਸ ਵੀਡੀਓ ਨੂੰ ਕਰੀਬ 5 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਹਜ਼ਾਰਾਂ ਲੋਕਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਹ ਵੀਡੀਓ ਨਵਾਂ ਹੈ ਜਾਂ ਪੁਰਾਣਾ ਇਸ ਵਾਰੇ 'ਚ ਫਿਲਹਾਲ ਕੁਝ ਵੀ ਕਹਿਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਰੋਹਿਤ ਨਿਊਜ਼ੀਲੈਂਡ ਦੌਰੇ 'ਤੇ ਹੈ।
ਆਸਟਰੇਲੀਆ ਓਪਨ : ਬੋਪੰਨਾ ਮਿਕਸਡ ਡਬਲਜ਼ ਦੇ ਕੁਆਰਟਰਫਾਈਨਲ 'ਚ ਪਹੁੰਚੇ
NEXT STORY