ਸਿੰਗਾਪੁਰ : ਸਾਬਕਾ ਭਾਰਤੀ ਪਹਿਲਵਾਨ ਰਿਤੁ ਫੋਗਟ ਵਨ ਚੈਂਪੀਅਨਸ਼ਿਪ ਵਿਚ ਆਪਣੇ ਡੈਬਿਯੂ ਤੋਂ ਪਹਿਲਾਂ ਸਿੰਗਾਪੁਰ ਮਿਕਸਡ ਮਾਰਸ਼ਲ ਆਰਟ ਅਕੈਡਮੀ ਵਿਚ ਸਖਤ ਟ੍ਰੇਨਿੰਗ ਲੈ ਰਹੀ ਹੈ। ਇਸ ਚੈਂਪੀਅਨਸ਼ਿਪ ਦਾ ਪ੍ਰਸਾਰਣ 140 ਤੋਂ ਵੱਧ ਦੇਸ਼ਾਂ ਵਿਚ ਕੀਤਾ ਜਾਵੇਗਾ। ਗੀਤਾ, ਬਬੀਤਾ ਅਤੇ ਚਚੇਰੀ ਭੈਣ ਵਿਨੇਸ਼ ਪਹਿਲਵਾਨਾਂ ਦੇ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਰਿਤੁ ਨੇ ਮਿਕਸਡ ਮਾਰਸ਼ਲ ਆਰਟ ਵਿਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਸੀ। ਜਿਸ ਦੇ ਲਈ ਉਸਨੇ ਫਰਵਰੀ ਵਿਚ ਸਿੰਗਾਪੁਰ ਦੀ ਐੱਮ. ਐੱਮ. ਏ. ਸੰਸਥਾ ਇਵੋਲਵ ਨਾਲ ਕਰਾਰ ਕੀਤਾ ਅਤੇ ਹੁਣ ਵਨ ਚੈਂਪੀਅਨਸ਼ਿਪ ਜਿੱਤਣ ਦੀ ਕੋਸ਼ਿਸ਼ ਵਿਚ ਜੁਟੀ ਹੈ। ਰਿਤੁ ਨੇ ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੈਨੂੰ ਵਨ ਚੈਂਪੀਅਨਸ਼ਿਪ ਜਿੱਤਣ ਦੀ ਉਮੀਦ ਹੈ।''
WC 'ਚ 6 ਵਾਰ ਭਾਰਤ-ਪਾਕਿ ਦਾ ਹੋਇਆ ਸਾਹਮਣਾ, ਜਾਣੋ ਕਦੋਂ ਕੌਣ ਰਿਹਾ ਜੇਤੂ
NEXT STORY