ਬਾਸੇਲ— ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਆਪਣੇ ਘਰੇਲੂ ਮੈਦਾਨ 'ਤੇ ਆਸਟਰੇਲੀਆ ਦੇ ਐਲੇਕਸ ਡੀ ਮਿਨਾਰ ਨੂੰ ਆਸਾਨੀ ਨਾਲ 6-2, 6-2 ਨਾਲ ਹਰਾਕੇ ਰਿਕਾਰਡ 10ਵੀਂ ਵਾਰ ਬਾਸੇਲ ਓਪਨ ਖਿਤਾਬ ਆਪਣੇ ਨਾਂ ਕਰ ਲਿਆ ਹੈ ਜੋ ਉਨ੍ਹਾਂ ਦੇ ਕਰੀਅਰ ਦਾ 103ਵਾਂ ਖਿਤਾਬ ਹੈ। ਸਵਿਸ ਮਾਸਟਰ ਨੇ ਬਾਸੇਲ 'ਚ ਬਤੌਰ ਬਾਲ ਬੁਆਏ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇੱਥੇ ਰਿਕਾਰਡ 10ਵੇਂ ਖਿਤਾਬ ਨੂੰ ਆਪਣੇ ਲਈ ਅਸਧਾਰਨ ਕਾਯਯਾਬੀ ਦੱਸਿਆ।

38 ਸਾਲਾ ਫੈਡਰਰ ਇਸ ਮੌਕੇ 'ਤੇ ਕਾਫੀ ਭਾਵੁਕ ਦਿਖਾਈ ਦਿੱਤੇ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੇ ਜਿੱਤ ਦੇ ਬਾਅਦ ਕਿਹਾ, ''ਇਕ ਬਾਲ ਬੁਆਏ ਦੇ ਤੌਰ 'ਤੇ ਮੈਨੂੰ ਕਾਫੀ ਪ੍ਰੇਰਣਾ ਮਿਲੀ। ਮੈਨੂੰ ਇਹ ਯਕੀਨ ਨਹੀਂ ਹੋ ਰਿਹਾ ਕਿ ਮੈਂ ਇੱਥੇ 10 ਖਿਤਾਬ ਜਿੱਤੇ ਹਨ। ਫੈਡਰਰ ਨੇ ਕਿਹਾ, ''ਮੈਂ ਇਕ ਵਾਰ ਵੀ ਜਿੱਤਣ ਦੇ ਬਾਰੇ 'ਚ ਨਹੀਂ ਸੋਚਿਆ ਸੀ ਪਰ ਮੇਰੇ ਲਈ ਇਹ ਅਜਿਹਾ ਹਫਤਾ ਰਿਹਾ ਜਿਸ 'ਤੇ ਵਿਸ਼ਵਾਸ ਕਰਨਾ ਜਿਵੇਂ ਨਾਮੁਮਨਿਕ ਰਿਹਾ ਹੈ। ਇਸ ਮੈਚ ਨੂੰ ਦੇਖਣ ਵਾਲਿਆਂ 'ਚ ਫੈਡਰਰ ਦੀ ਪਤਨੀ, ਬੱਚੇ ਅਤੇ ਮਾਤਾ-ਪਿਤਾ ਮੌਜੂਦ ਸਨ। ਇਸ ਤੋਂ ਇਲਾਵਾ 9 ਹਜ਼ਾਰ ਦੀ ਸਮਰਥਾ ਵਾਲਾ ਸਟੇਡੀਅਮ ਵੀ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਫੈਡਰਰ ਅਤੇ 28ਵੀਂ ਰੈਂਕਿੰਗ ਦੇ ਮਿਨਾਰ ਵਿਚਾਲੇ ਇਹ ਕਰੀਅਰ ਦਾ ਪਹਿਲਾ ਮੁਕਾਬਲਾ ਸੀ।
ਜ਼ਹੀਰ ਖਾਨ ਨੂੰ ਦੀਵਾਲੀ 'ਤੇ ਪੂਜਾ ਕਰਨੀ ਪਈ ਮਹਿੰਗੀ, ਕੱਟਰਪੰਥੀਆਂ ਨੇ ਲਿਆ ਨਿਸ਼ਾਨੇ 'ਤੇ
NEXT STORY