ਨਵੀ ਮੁੰਬਈ- ਵੀਰ ਅਹਿਲਾਵਤ ਨੇ ਸੀ. ਆਈ. ਡੀ. ਸੀ. ਓ. ਓਪਨ ਗੋਲਫ ਟੂਰਨਾਮੈਂਟ ਦੇ ਆਖਰੀ ਦਿਨ 4 ਅੰਡਰ 67 ਦੇ ਸਕੋਰ ਨਾਲ ਖਿਤਾਬ ਆਪਣੇ ਨਾਂ ਕੀਤਾ। ਗੁਰੂਗ੍ਰਾਮ ਦੇ ਉਕਤ ਖਿਡਾਰੀ ਨੇ ਇਸ ਤੋਂ ਪਹਿਲਾਂ ਸ਼ੁਰੂਆਤੀ 3 ਰਾਊਂਡਾਂ ਵਿਚ 65-65-73 ਦੇ ਕਾਰਡ ਨਾਲ ਅੰਕ ਸੂਚੀ ’ਚ ਟਾਪ ਸਥਾਨ ਕਾਇਮ ਰੱਖਿਆ। ਅਹਿਲਾਵਤ ਦਾ ਕੁੱਲ ਸਕੋਰ 14 ਅੰਡਰ 270 ਰਿਹਾ। ਤਿੰਨ ਸ਼ਾਟਾਂ ਨਾਲ ਮਿਲੀ ਇਸ ਜਿੱਤ ਨਾਲ ਅਹਿਲਾਵਤ ਮੌਜੂਦਾ ਸੀਜ਼ਨ ਦੀ ਪੀ. ਜੀ. ਟੀ. ਆਈ. ਰੈਂਕਿੰਗ ’ਚ 18ਵੇਂ ਤੋਂ 11ਵੇਂ ਸਥਾਨ ’ਤੇ ਪਹੁੰਚ ਗਿਆ।
ਤੀਸਰੇ ਰਾਊਂਡ ਤੋਂ ਬਾਅਦ ਸਾਂਝੇ ਤੌਰ ’ਤੇ ਅੰਕ ਸੂਚੀ ’ਚ ਟਾਪ ’ਤੇ ਰਹੇ ਪੁਣੇ ਦੇ ਰੋਹਨ ਧੋਲੇ ਪਾਟਿਲ (70-69-64-70) 11 ਅੰਡਰ 273 ਦੇ ਸਕੋਰ ਨਾਲ ਦੂਜੇ ਸਥਾਨ ’ਤੇ ਰਹੇ। ਇਹ ਪੀ. ਜੀ. ਟੀ. ਆਈ. ਮੁਕਾਬਲੇ ’ਚ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਗੁਰੁਗ੍ਰਾਮ ਦਾ ਮਨੂ ਗੰਡਾਸ (68-68-70-68) ਅਤੇ ਇਟਲੀ ਦਾ ਮਿਸ਼ੇਲ ਓਰਟੋਲਾਨੀ (67-66-72-69) 10 ਅੰਡਰ 274 ਦੇ ਸਕੋਰ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਿਹਾ।
ਸ਼੍ਰੀਲੰਕਾ ਕ੍ਰਿਕਟ ਨੇ ਟੀ-20 ਵਿਸ਼ਵ ਕੱਪ ਲਈ ਸ਼ਨਾਕਾ ਨੂੰ ਬਣਾਇਆ ਕਪਤਾਨ
NEXT STORY