ਸਿਨਸਿਨਾਟੀ— ਭਾਰਤ ਦੇ ਰੋਹਨ ਬੋਪੰਨਾ ਅਤੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਦੀ ਜੋੜੀ ਨੇ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ 'ਚ ਅਮਰੀਕਾ ਦੇ ਰਾਜੀਵ ਰਾਮ ਅਤੇ ਬ੍ਰਿਟੇਨ ਦੇ ਜੋ ਸੇਲਿਸਬੁਰੀ ਦੀ ਜੋੜੀ ਨੂੰ ਇਕ ਘੰਟਾ 27 ਮਿੰਟ 'ਚ ਹਰਾਇਆ। ਇਸ ਤਰ੍ਹਾਂ ਬੋਪੰਨਾ ਅਤੇ ਸ਼ਾਪੋਵਾਲੋਵ ਨੇ ਆਪਣੇ ਵਿਰੋਧੀ ਮੁਕਾਬਲੇਬਾਜ਼ਾਂ ਨੂੰ ਪੁਰਸ਼ ਡਬਲਜ਼ ਦੇ ਪਹਿਲੇ ਰਾਊਂਡ 'ਚ ਲਗਾਤਾਰ ਸੈੱਟਾਂ 'ਚ 7-6, 7-5 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ। ਪਹਿਲੇ ਸੈੱਟ 'ਚ ਦੋਵੇਂ ਹੀ ਜੋੜੀਆਂ 6-6 ਨਾਲ ਸਕੋਰ 'ਤੇ ਬਰਾਬਰੀ 'ਤੇ ਸਨ ਪਰ ਟਾਈ ਬ੍ਰੇਕਰ 'ਚ ਬੋਪੰਨਾ ਅਤੇ ਸ਼ਾਪੋਵਾਲੋਵ ਦੀ ਜੋੜੀ ਨੇ ਇਕ ਅੰਕ ਜੁਟਾ ਕੇ ਇਸ ਸੈੱਟ 'ਚ 7-6 ਦੀ ਬੜ੍ਹਤ ਹਾਸਲ ਕਰ ਲਈ। ਦੂਜੇ ਸੈੱਟ ਨੂੰ ਜ਼ਬਰਦਸਤ ਮੁਕਾਬਲੇ ਵਿਚਾਲੇ ਬੋਪੰਨਾ ਅਤੇ ਸ਼ਾਪੋਵਾਲੋਵ ਦੀ ਜੋੜੀ ਨੇ 7-5 ਨਾਲ ਜਿੱਤ ਕੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ।
ਪ੍ਰਿਥਵੀਰਾਜ ਸ਼ਾਟਗਨ ਵਰਲਡ ਕੱਪ 'ਚ ਛੇਵੇਂ ਸਥਾਨ 'ਤੇ ਪੁੱਜੇ
NEXT STORY