ਨਵੀਂ ਦਿੱਲੀ— ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸਪਿਨਰ ਯੁਜਵੇਂਦਰ ਯਾਹਲ ਦੇ ਵਿਚ ਸ਼ਰਾਰਤਾਂ ਨਾਲ ਭਰੀ ਦੋਸਤੀ ਨਾਲ ਸਾਰੇ ਜਾਣੂ ਹਨ। ਹੁਣ ਇਕ ਬਾਰ ਫਿਰ ਤੋਂ ਰੋਹਿਤ ਨੇ ਪਹਿਲ ਕਰਦੇ ਹੋਏ ਚਾਹਲ ਨੂੰ ਟਰੋਲ ਕੀਤਾ ਹੈ। ਦਰਅਸਲ ਰੋਹਿਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਚਾਹਲ ਦੀ ਰਾਕ ਦੇ ਨਾਲ ਤੁਲਨਾ ਕਰ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਉਸ ਨੇ ਲਿਖਿਆ ਹੈ— ਸਭ ਤੋਂ ਵੱਡੀ ਤਸਵੀਰ ਜੋ ਮੈਂ ਅੱਜ ਦੇਖੀ। ਭਾਰਤ ਸੀਰੀਜ਼ ਜਿੱਤਦਾ ਹੈ ਪਰ ਕੋਈ ਹੋਰ ਚਰਚਾ 'ਚ ਰਹਿੰਦਾ ਹੈ। ਵਾਹਵਾਹੀ!!@yuzi_chahal
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਤੇ ਚਾਹਲ ਦੀ ਦੋਸਤੀ ਜ਼ਿਆਦਾਤਰ ਸੋਸ਼ਲ ਸਾਈਟ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਦੋਵੇਂ ਇਕ-ਦੂਜੇ ਨੂੰ ਕਿਸੇ ਨਾ ਕਿਸੇ ਕਾਰਨ ਟਰੋਲ ਕਰਨ ਦੇ ਚੱਕਰ 'ਚ ਲੱਗੇ ਰਹਿੰਦੇ ਹਨ।
ਸ਼ਤਰੰਜ : ਲਗਾਤਾਰ ਦੂਜੀ ਜਿੱਤ ਦੇ ਨਾਲ ਜੂ ਵੇਂਜੂਨ ਨੇ ਬਣਾਈ ਬੜ੍ਹਤ
NEXT STORY