ਮਾਊਂਟ ਮਾਊਨਗਾਨੂਈ : ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ 5ਵੇਂ ਟੀ-20 ਮੈਚ ਦੌਰਾਨ ਕੌਮਾਂਤਰੀ ਕ੍ਰਿਕਟ ਵਿਚ ਆਪਣੀਆਂ 14000 ਦੌੜਾਂ ਪੂਰੀਆਂ ਕਰ ਲਈਆਂ ਹਨ। ਰੋਹਿਤ ਨੇ ਨਿਊਜ਼ੀਲੈਂਡ ਖਿਲਾਫ 31 ਦੌੜਾਂ ਬਣਾਉਣ ਦੇ ਨਾਲ ਹੀ ਕੌਮਾਂਤਰੀ ਕਰੀਅਰ ਵਿਚ ਆਪਣੀਆਂ 14000 ਦੌੜਾਂ ਪੂਰੀਆਂ ਕਰ ਲਈਆਂ ਹਨ। ਰੋਹਿਤ ਨੇ ਅਜਿਹਾ ਕਰਨ ਵਾਲੇ ਦੁਨੀਆ ਦੇ 43ਵੇਂ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ 32 ਟੌਸਟ ਮੈਚਾਂ ਵਿਚ 2141 ਦੌੜਾਂ, 224 ਵਨ ਡੇ ਮੈਚਾਂ ਵਿਚ 9115 ਅਤੇ 107 ਟੀ-20 ਮੈਚਾਂ ੀਵਿਚ 2713 ਦੌੜਾਂ ਬਣਾਈਆਂ ਹਨ।

ਰੋਹਿਤ ਕੌਮਾਂਤਰੀ ਕ੍ਰਿਕਟ ਵਿਚ 14000 ਦੌੜਾਂ ਬਣਾਉਣ ਵਾਲੇ ਭਾਰਤ ਦੇ 8ਵੇਂ ਖਿਡਾਰੀ ਹਨ। ਰੋਹਿਤ ਤੋਂ ਪਹਿਲਾਂ ਭਾਰਤ ਵੱਲੋਂ ਇਸ ਸੂਚੀ ਵਿਚ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ, ਸੌਰਭ ਗਾਂਗੁਲੀ, ਵਰਿੰਦਰ ਸਹਿਵਾਗ, ਮੁਹੰਮਦ ਅਜ਼ਹਰੂਦੀਨ ਸ਼ਾਮਲ ਹਨ।
ਸੀਨੀਅਰ ਹਾਕੀ ਰਾਸ਼ਟਰੀ ਚੈਂਪੀਅਨਸ਼ਿਪ : ਫਾਈਨਲ 'ਚ ਸੈਨਾ ਦਾ ਸਾਹਮਣਾ ਏਅਰ ਇੰਡੀਆ ਨਾਲ
NEXT STORY