ਸਪੋਰਟਸ ਡੈਸਕ— ਭਾਰਤ ਨੇ ਰਾਜਕੋਟ 'ਚ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਇਸ ਦੇ ਨਾਲ ਹੀ ਇਸ ਮੈਚ ਦੇ ਦੌਰਾਨ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਬੰਗਲਾਦੇਸ਼ ਖਿਲਾਫ ਰਾਜਕੋਟ ਦੇ ਮੈਦਾਨ 'ਤੇ ਦਰਸ਼ਕਾਂ ਦੇ ਪਹਿਲੀ ਵਾਰ ਸਾਹ ਤਦ ਰੁੱਕ ਗਏ ਜਦ ਰਿਸ਼ਭ ਪੰਤ ਦੀ ਗਲਤੀ ਦੇ ਕਾਰਨ ਬੰਗਲਦੇਸ਼ ਦਾ ਬੱਲੇਬਾਜ਼ ਆਊਟ ਹੋ ਕੇ ਵੀ ਦੁਬਾਰਾ ਮੈਦਾਨ 'ਤੇ ਪਰਤ ਆਇਆ। ਇਸ ਤੋਂ ਬਾਅਦ ਫਿਰ ਤੋਂ ਇਕ ਵਾਰ ਅਜਿਹੀ ਸਥਿਤੀ ਬਣੀ ਜਦੋਂ ਪੰਤ ਵਲੋਂ ਦੁਬਾਰਾ ਸੌਮਿਆ ਸਰਕਾਰ ਨੂੰ ਕੀਤੇ ਗਏ ਸਟੰਪ ਆਊਟ 'ਤੇ ਸਵਾਲ ਉੱਠੇ। ਮੈਦਾਨ 'ਤੇ ਲੱਗੀ ਵੱਡੀ ਸਕ੍ਰੀਨ 'ਤੇ ਜਦ ਰਿਪਲੇਅ ਤੋਂ ਬਾਅਦ ਥਰਡ ਅੰਪਾਇਰ ਨੇ ਦੁਬਾਰਾ ਨਾਟ ਆਊਟ ਨੂੰ ਸਿਗਨਲ ਦੇ ਦਿੱਤਾ ਤਾਂ ਇਸ 'ਤੇ ਭਾਰਤੀ ਕਪਤਾਨ ਰੋਹਿਤ ਗੁੱਸੇ 'ਚ ਆ ਗਿਆ।
ਦਰਅਸਲ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਸੀ ਕਿ ਰਿਸ਼ਭ ਪੰਤ ਨੇ ਠੀਕ ਤਰੀਕੇ ਨਾਲ ਸੌਮਿਆ ਸਰਕਾਰ ਨੂੰ ਸਟੰਪ ਆਊਟ ਕੀਤਾ ਸੀ। ਸਕ੍ਰੀਨ 'ਤੇ ਨਾਟ ਆਊਟ ਦਾ ਸਿਗਨਲ ਆਉਂਦੇ ਹੀ ਰੋਹਿਤ ਦੇ ਮੂੰਹ 'ਚੋਂ ਗਾਲ੍ਹ ਨਿਕਲ ਗਈ। ਕ੍ਰਿਕਟ ਫੈਂਨਜ਼ ਨੇ ਇਸ ਪਲ ਨੂੰ ਰਿਕਾਰਡ ਕਰ ਲਿਆ ਅਤੇ ਜਿਸ ਦੇ ਕੁਝ ਹੀ ਸਮੇਂ ਬਾਅਦ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ, ਜਿਸ 'ਚ ਰੋਹਿਤ ਥਰਡ ਅੰਪਾਇਰ ਨੂੰ ਗਾਲ੍ਹ ਕੱਢਦੇ ਹੋਏ ਨਜ਼ਰ ਆ ਰਹੇ ਹਨ।
ਹਾਲਾਂਕਿ ਇਸ ਘਟਨਾ ਤੋਂ ਤੁਰੰਤ ਬਾਅਦ ਥਰਡ ਅੰਪਾਇਰ ਆਪਣੀ ਗੱਲਤੀ ਸੁਧਾਰਦੇ ਹੋਏ ਸੌਮਿਆ ਨੂੰ ਆਊਟ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਪਤਾ ਚੱਲਿਆ ਕਿ ਥਰਡ ਅੰਪਾਇਰ ਵਲੋਂ ਗਲਤੀ ਨਾਲ ਨਾਟ-ਆਊਟ ਵਾਲਾ ਬਟਨ ਦੱਬ ਗਿਆ ਸੀ। ਇਸ ਕਾਰਨ ਸਾਰੀ ਗਡ਼ਬਡ਼ੀ ਹੋ ਗਈ।
ਜਾਣੋ KXIP ਅਤੇ ਦਿੱਲੀ ਕੈਪੀਟਲਸ ਵਿਚਾਲੇ ਕਿੰਨੇ ਕਰੋੜ 'ਚ ਹੋਈ ਅਸ਼ਵਿਨ ਦੀ ਡੀਲ
NEXT STORY