ਕੋਲੰਬੋ— ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਮੈਡੀਕਲ ਚੈੱਕਅੱਪ ਲਈ ਮੁੰਬਈ ਜਾਣਗੇ ਅਤੇ ਇਕ ਦਿਨ ਬਾਅਦ ਫਿਰ ਟੀਮ ਨਾਲ ਸ਼੍ਰੀਲੰਕਾ 'ਚ ਜੁੜ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਕਿ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਰੋਹਿਤ ਨੂੰ ਨਿਰਧਾਰਿਤ ਮੈਡੀਕਲ ਚੈੱਕ-ਅੱਪ ਲਈ ਮੁਬੰਈ ਜਾਣਾ ਹੋਵੇਗਾ। ਰੋਹਿਤ ਦੀ ਹਾਲ ਹੀ 'ਚ ਸਰਜਰੀ ਹੋਈ ਸੀ। ਬੀ.ਸੀ.ਸੀ.ਆਈ. ਨੇ ਕਿਹਾ ਕਿ ਰੋਹਿਤ ਦੀ ਸਿਹਤ ਅਤੇ ਫਿੱਟਨੈੱਸ ਨੂੰ ਲੈ ਕੇ ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਉਹ ਵੀਰਵਾਰ ਨੂੰ ਰਵਾਨਾ ਹੋਣਗੇ ਅਤੇ ਸ਼ੁੱਕਰਵਾਰ ਨੂੰ ਫਿਰ ਵਾਪਸ ਪਰਤ ਕੇ ਟੀਮ 'ਚ ਸ਼ਾਮਲ ਹੋ ਜਾਣਗੇ।
ਦੂਜੇ ਟੈਸਟ 'ਚ ਚਮਕਿਆ ਕੇ ਐੱਲ ਰਾਹੁਲ, ਤੋੜਿਆ ਗਾਵਸਕਰ ਦਾ ਇਹ ਰਿਕਾਰਡ
NEXT STORY