ਨਵੀਂ ਦਿੱਲੀ— ਭਾਰਤੀ ਟੀਮ ਦੇ ਓਪਨਰ ਕੇ ਐੱਲ ਰਾਹੁਲ ਨੇ ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਮੈਚ 'ਚ ਅਰਧਸੈਂਕੜਾ ਲਾ ਕੇ ਸਾਬਕਾ ਬੱਲੇਬਾਜ਼ ਸੁਨੀਲ ਗਾਵਸਕਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਉਸ ਨੇ ਟੈਸਟ ਮੈਚਾਂ ਦੀਆਂ ਪਾਰੀਆਂ 'ਚ ਲਗਾਤਾਰ ਜ਼ਿਆਦਾ ਅਰਧਸੈਂਕੜੇ ਲਾਉਣ ਦੇ ਮਾਮਲੇ 'ਚ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ। ਗਾਵਸਕਰ ਨੇ 5 ਲਗਾਤਾਰ ਅਰਧਸੈਂਕੜੇ ਲਗਾਏ ਸਨ ਜਦਕਿ ਰਾਹੁਲ ਨੇ 6 ਅਰਧਸੈਂਕੜੇ ਲਾ ਦਿੱਤੇ ਹਨ। ਇਸ ਦੇ ਨਾਲ ਉਹ ਰਾਹੁਲ ਦ੍ਰਵਿੜ ਦੇ ਰਿਕਾਰਡ ਦੇ ਬਰਾਬਰ ਵੀ ਪਹੁੰਚ ਗਏ ਹਨ।
ਦ੍ਰਵਿੜ ਨੇ ਲਗਾਤਾਰ ਪਾਰੀਆਂ 'ਚ 6 ਅਰਧਸੈਂਕੜੇ ਲਾਏ
ਰਾਹੁਲ ਦੇ ਟੈਸਟ ਕਰੀਅਰ ਦਾ ਇਹ 8ਵਾਂ ਅਰਧਸੈਂਕੜਾ ਸੀ। ਉਸ ਨੇ 82 ਗੇਂਦਾਂ ਦਾ ਸਾਹਮਣਾ ਕੀਤਾ ਅਤੇ 57 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੇ ਆਪਣੇ ਬੱਲੇ ਨਾਲ 7 ਚੌਕੇ ਲਾਏ ਪਰ ਇਕ ਦੌੜ ਲੈਣ ਦੀ ਕੋਸ਼ਿਸ਼ 'ਚ ਰਾਹੁਲ ਅਤੇ ਪੁਜਾਰਾ 'ਚ ਤਾਲਮੇਲ ਦੀ ਕਮੀ ਰਹਿ ਗਈ ਅਤੇ ਉਸ ਨੇ ਆਪਣਾ ਵਿਕਟ ਗੁਆ ਦਿੱਤਾ।
ਕਰ ਸਕਦਾ ਹੈ ਵਿਸ਼ਵ ਰਿਕਾਰਡ ਦੀ ਬਰਾਬਰੀ
ਕ੍ਰਿਕਟ ਇਤਿਹਾਸ 'ਚ ਹੁਣ ਤੱਕ ਵੈਸਟਇੰਡੀਜ਼ ਦੇ ਐਵਰਟਨ ਵੀਕਸ, ਜਿੰਬਾਬਵੇ ਦੇ ਐਂਡੀ ਫਲਾਵਰ, ਵੈਸਟਇੰਡੀਜ਼ ਦੇ ਸ਼ਿਵਨਰਾਇਣ ਚੰਦਰਪਾਲ, ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਅਤੇ ਆਸਟ੍ਰੇਲੀਆ ਦੇ ਕ੍ਰਿਸ ਰੋਜਰਸ ਲਗਾਤਾਰ ਪਾਰੀਆਂ 'ਚ 7 ਅਰਧਸੈਂਕੜੇ ਲਾ ਚੁੱਕੇ ਹਨ। ਜੇਕਰ ਉਹ ਦੂਜੀ ਪਾਰੀ 'ਚ ਵੀ ਅਰਧਸੈਂਕੜੇ ਲਾ ਦਿੰਦਾ ਹੈ ਤਾਂ ਉਹ ਇਸ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਵੇਗਾ।
ਕੋਹਲੀ ਨੇ ਦੁਨੀਆ ਦੇ ਤੇਜ਼ ਦੌੜਾਕ ਉਸੇਨ ਬੋਲਟ ਨੂੰ ਦਿੱਤਾ ਇਹ ਖਾਸ ਆਫਰ
NEXT STORY