ਮੈਲਬੋਰਨ— ਆਸਟਰੇਲੀਆ ’ਚ 14 ਦਿਨਾਂ ਦਾ ਇਕਾਂਤਵਾਸ ਪੂਰਾ ਕਰਨ ਦੇ ਬਾਅਦ ਤਜ਼ਰਬੇਕਾਰ ਭਾਰਤੀ ਕ੍ਰਿਕਟ ਖਿਡਾਰੀ ਰੋਹਿਤ ਸ਼ਰਮਾ ਨੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਦੀ ਨਿਗਰਾਨੀ ’ਚ ਵੀਰਵਾਰ ਨੂੰ ਮੈਲਬੋਰਨ ਕਿ੍ਰਕਟ ਗਰਾਊਂਡ ’ਚ ਪਹਿਲੀ ਵਾਰ ਅਭਿਆਸ ਸੈਸ਼ਨ ’ਚ ਹਿੱਸਾ ਲਿਆ। ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ’ਚ 7 ਜਨਵਰੀ ਤੋਂ ਸ਼ੁਰੂ ਹੋ ਰਹੇ ਸਿਡਨੀ ਟੈਸਟ ’ਚ ਇਸ ਸਲਾਮੀ ਬੱਲੇਬਾਜ਼ ਦੇ ਖੇਡਣ ਦੀ ਸੰਭਾਵਨਾ ਹੈ।
ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) ਨੇ ਦੋ ਤਸਵੀਰਾਂ ਦੇ ਨਾਲ ਇਸ ਬੱਲੇਬਾਜ਼ ਦੀ ਤਸਵੀਰ ਟਵੀਟ ਕਰਦੇ ਹੋਏ ਲਿਖਿਆ ਕਿ ਇੰਜਣ ਸਟਾਰਟ ਹੋ ਰਿਹਾ ਹੈ ਜੋ ਹੋਣ ਵਾਲਾ ਹੈ ਉਸ ਦੀ ਇਹ ਛੋਟੀ ਝਲਕ ਹੈ। ਰੋਹਿਤ ਅਭਿਆਸ ਕਰ ਰਹੇ ਸਨ ਤਾਂ ਦੂਜੇ ਪਾਸੇ ਭਾਰਤੀ ਦਲ ਦੇ ਬਾਕੀ ਖਿਡਾਰੀਆਂ ਨੇ ਸੀਰੀਜ਼ ਦਾ ਦੂਜਾ ਟੈਸਟ ਜਿੱਤਣ ਦੇ ਬਾਅਦ ਦੋ ਦਿਨਾਂ ਦਾ ਆਰਾਮ ਕਰਨਾ ਬਿਹਤਰ ਸਮਝਿਆ। ਰੋਹਿਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦੇ ਪੱਟ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਆ ਗਿਆ ਸੀ। ਇਸ ਕਾਰਨ ਉਹ ਇਸ ਦੌਰੇ ’ਤੇ ਸੀਮਿਤ ਓਵਰਾਂ ਦੀ ਸੀਰੀਜ਼ ਤੇ ਪਹਿਲੇ ਦੋ ਟੈਸਟ ਮੈਚ ਨਹੀਂ ਖੇਡ ਸਕੇ ਸਨ।
ਬੀ. ਸੀ. ਸੀ. ਆਈ. ਵੱਲੋਂ ਜਾਰੀ ਤਸਵੀਰ ’ਚ 33 ਸਾਲ ਦਾ ਇਹ ਮੁੰਬਈ ਦਾ ਖਿਡਾਰੀ ਕੈਚ ਅਭਿਆਸ ਕਰਦੇ ਹੋਏ ਦਿਖ ਰਿਹਾ ਹੈ। ਇਸ ਦੌਰਨ ਥ੍ਰੋਡਾਊਨ ਮਾਹਰ ਰਾਘਵੇਂਦਰ ਤੇ ਦਇਆਨੰਦ ਗਰਾਨੀ ਦੇ ਨਾਲ ਸ਼੍ਰੀਲੰਕਾ ਦੇ ਨੁਵਾਨ ਸੇਨੇਵੇਰਤਨੇ ਰੋਹਿਤ ਦੀ ਮਦਦ ਲਈ ਉੱਥੇ ਮੌਜੂਦ ਸਨ। ਟੀਮ ਦੇ ਸਾਥੀ ਖਿਡਾਰੀਆਂ ਨੂੰ ਬੁੱਧਵਾਰ ਨੂੰ ਮਿਲਣ ਤੋਂ ਪਹਿਲਾਂ ਰੋਹਿਤ ਸਿਡਨੀ ’ਚ ਦੋ ਹਫ਼ਤੇ ਦੇ ਇਕਾਂਤਵਾਸ ’ਤੇ ਸਨ।
ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਜ਼ਾਂਪਾ ਇਕ ਮੈਚ ਲਈ ਮੁਅੱਤਲ
NEXT STORY