ਨਵੀਂ ਦਿੱਲੀ : ਭਾਰਤੀ ਟੀਮ ਨੇ ਐਤਵਾਰ ਨੂੰ ਵੇਸਟਪੈਕ ਸਟੇਡੀਅਮ ਵਿਚ ਖੇਡੇ ਗਏ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਆਖਰੀ ਮੈਚ ਵਿਚ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਆਪਣੇ ਨਾਂ ਕਰ ਲਈ। ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਭਾਰਤੀ ਟੀਮ ਨਿਊਜ਼ੀਲੈਂਡ ਵਿਚ 4-1 ਨਾਲ ਵਨ ਡੇ ਸੀਰੀਜ਼ ਜਿੱਤਣ 'ਚ ਸਫਲ ਰਹੀ ਹੈ। ਦਸ ਦਈਏ ਕਿ ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੁਝ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਉਸ ਦੀ ਮੀਡੀਆ ਵਿਚ ਕਾਫੀ ਚਰਚਾ ਹੋ ਰਹੀ ਹੈ।
ਦਰਅਸਲ ਜਦੋਂ ਰੋਹਿਤ ਸ਼ਰਮਾ ਨੂੰ ਜੇਤੂ ਟਰਾਫੀ ਦਿੱਤੀ ਗਈ ਤਾਂ ਕਪਤਾਨ ਰੋਹਿਤ ਨੇ ਬਿਨਾ ਦੇਰੀ ਕਰਦਿਆਂ ਖਿਤਾਬ ਨੂੰ ਆਪਣੇ ਨੌਜਵਾਨ ਖਿਡਾਰੀ ਸ਼ੁਭਮਨ ਗਿਲ ਅਤੇ ਵਿਜੇ ਸ਼ੰਕਰ ਨੂੰ ਸੌਂਪ ਦਿੱਤੀ। ਭਾਰਤੀ ਟੀਮ ਵਿਚ ਅਜਿਹਾ ਦਿਲ ਜਿੱਤਣ ਵਾਲੀ ਰਵਾਇਤ ਮਹਾਨ ਧੋਨੀ ਨੇ ਆਪਣੀ ਕਪਤਾਨੀ 'ਚ ਸ਼ੁਰੂ ਕੀਤੀ ਸੀ, ਜਿਸ ਨੂੰ ਵਿਰਾਟ ਕੋਹਲੀ ਨੇ ਸਨਮਾਨ ਦਿੰਦਿਆਂ ਧੋਨੀ ਦੇ ਸਿਖਾਏ ਰਸਤੇ 'ਤੇ ਚਲਦਿਆਂ ਖਿਤਾਬੀ ਕੱਪ ਨੂੰ ਟੀਮ ਦੇ ਨੌਜਵਾਨ ਖਿਡਾਰੀ ਨੂੰ ਸੌਂਪਣਾ ਸ਼ੁਰੂ ਕਰ ਦਿੱਤਾ।

ਅਜਿਹੇ 'ਚ ਕਪਤਾਨ ਰੋਹਿਤ ਸ਼ਰਮਾ ਨੇ ਵੀ ਧੋਨੀ ਦੇ ਦੱਸੇ ਰਸਤੇ 'ਤੇ ਚੱਲਣ ਦਾ ਪ੍ਰਣ ਲੈਂਦਿਆਂ ਸੀਰੀਜ਼ ਜਿੱਤਣ 'ਤੇ ਮਿਲੇ ਖਿਤਾਬੀ ਕੱਪ ਨੂੰ ਨੌਜਵਾਨ ਸ਼ੁਭਮਨ ਗਿਲ ਅਤੇ ਵਿਜੇ ਸ਼ੰਕਰ ਦੇ ਹੱਥਾਂ ਵਿਚ ਦੇ ਦਿੱਤਾ। ਰੋਹਿਤ ਸ਼ਰਮਾ ਦਾ ਇਹ ਕਦਮ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਰਿਹਾ ਬਣਿਆ ਹੋਇਆ ਹੈ।
ਧੋਨੀ ਦੀ ਚਾਲਾਕੀ 'ਤੇ ICC ਦਾ ਟਵੀਟ, ਖਿਡਾਰੀਆਂ ਨੂੰ ਦੱਸਿਆ ਬਚਣ ਦਾ ਤਰੀਕਾ
NEXT STORY