ਜਲੰਧਰ— ਇੰਦੌੜ ਨੂੰ ਹੋਲਕਰ ਸਟੇਡੀਅਮ 'ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਦੇ ਵਿਚਕਾਰ ਹੋਏ ਰੁਮਾਂਚਕ ਮੈਚ ਦੌਰਾਨ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦਾ ਇਕ ਬਾਰ ਫਿਰ ਤੋਂ ਬੱਲੇ ਗਰਜਿਆ। ਉਨ੍ਹਾਂ ਨੇ ਸਿਰਫ 15 ਗੇਂਦਾਂ 'ਚ ਦੋ ਛੱਕਿਆਂ ਦੀ ਮਦਦ ਨਾਲ 24 ਦੋੜਾਂ ਬਣਾਉਣ ਦੇ ਨਾਲ ਹੀ ਨਾਲ 20-20 ਕ੍ਰਿਕਟ 'ਚ ਛੱਕਿਆਂ ਦਾ ਤੀਜਾ ਸੈਂਕੜਾ ਵੀ ਪੂਰਾ ਕਰ ਲਿਆ। ਹੁਣ ਰੋਹਿਤ ਦੇ ਨਾਮ 'ਤੇ 301 ਛੱਕੇ ਦਰਜ ਹੋ ਗਏ ਹਨ। ਰੋਹਿਤ ਨੇ ਇਹ ਰਿਕਾਰਡ 279 ਮੈਚਾਂ 'ਚ ਬਣਾਇਆ। ਅਜਿਹਾ ਕਰਕੇ ਇਹ ਰਿਕਾਰਡ ਦਰਜ ਕਰਨ ਵਾਲੇ ਉਹ ਪਹਿਲੇ ਬੱਲੇਬਾਜ਼ ਬਣ ਗਏ ਹਨ ।
ਆਸਟ੍ਰੇਲੀਆ ਦੇ ਖਿਲਾਫ 4
ਬੰਗਲਾਦੇਸ਼ ਦੇ ਖਿਲਾਫ 10
ਇੰਗਲੈਂਡ ਦੇ ਖਿਲਾਫ 10
ਇੰਗਲੈਂਡ ਦੇ ਖਿਲਾਫ 6
ਨਿਊਜ਼ੀਲੈਂਡ ਦੇ ਖਿਲਾਫ 1
ਸਾਊਥ ਅਫਰੀਕਾ ਦੇ ਖਿਲਾਫ 32
ਸ਼੍ਰੀਲੰਕਾ ਦੇ ਖਿਲਾਫ 10
ਯੂ.ਏ.ਈ ਦੇ ਖਿਲਾਫ 3
ਯੂ.ਐੱਸ.ਏ. ਦੇ ਖਿਲਾਫ 5
ਵੈਸਟਇੰਡੀਜ਼ ਦੇ ਖਿਲਾਫ 10
ਵਿਭਿੰਨ 20-20 ਮੈਚਾਂ 'ਚ 220 (ਛਿੱਕੇ)
ਕੁਲ-301
-ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਟਾਪ-5 'ਚ ਤਿੰਨ ਵੈਸਟਇੰਡੀਜ਼ ਦੇ
ਮੈਚ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਾਰਕੋਸ ਸਟੋਨਿਸ ਨੇ ਜਿਵੇ ਹੀ ਆਪਣੀ ਪਾਰੀ ਦਾ ਪਹਿਲਾਂ ਛੱਕਾ ਮਾਰਿਆ, ਆਈ.ਪੀ.ਐੱਲ-11 'ਚ ਲੱਗੇ ਛੱਕਿਆਂ ਦੀ ਸੰਖਿਆ 500 ਹੋ ਗਈ। ਦੱਸ ਦਈਏ ਕਿ ਇਸ ਸੀਜ਼ਨ 'ਚ ਪੰਜਾਬ ਦੇ ਹੀ ਅਸ਼ਵਿਨ ਨੇ ਚਾਹਲ ਦੀ ਗੇਂਦ 'ਤੇ ਸੀਜ਼ਨ ਦਾ 100ਵਾਂ ਛੱਕਾ ਮਾਰਿਆ ਸੀ। ਇਸਦੇ ਬਾਅਦ ਮੁੰਬਈ ਇੰਡੀਅਨਜ਼ ਦੇ ਰੋਹਿਤ ਸ਼ਰਮਾ ਨੇ ਅੰਡਰਸਨ ਨੂੰ ਛੱਕਾ ਮਾਰ ਆਈ.ਪੀ.ਐੱਲ-11 ਦੇ -200 ਛੱਕੇ ਪੂਰੇ ਕੀਤੇ ਸਨ। 300ਵਾਂ ਛੱਕਾ ਸੂਰਯਾ ਕੁਮਾਰ ਨੇ ਕੁਲਕਰਣੀ ਨੂੰ ਮਾਰਿਆ ਸੀ। ਜਦਕਿ 400ਵਾਂ ਛੱਕਾ ਬ੍ਰੈਂਡਨ ਮੈਕਕੁਲਮ ਨੇ ਪੀਊਸ਼ ਚਾਵਲਾ ਨੂੰ ਮਾਰਿਆ ਸੀ।
ਸਪਨਾ ਚੌਧਰੀ ਦੇ ਇਸ ਗਾਣੇ 'ਤੇ ਨੱਚੇ ਵਿਰਾਟ, ਕ੍ਰਿਸ ਗੇਲ ਨੂੰ ਛੱਡਿਆ ਪਿੱਛੇ
NEXT STORY