ਨਵੀਂ ਦਿੱਲੀ—ਮਹਿਲਾ ਟੀ-20 ਵਰਲਡ ਕੱਪ 'ਚ ਮਿਤਾਲੀ ਰਾਜ ਨੇ ਇਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ। ਭਾਰਤ ਦੀ ਵਨ ਡੇ ਕਪਤਾਨ ਅਤੇ ਸਟਾਰ ਬੱਲੇਬਾਜ਼ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਦੌੜਾਂ ਬਣਾਉਣ 'ਚ ਰੋਹਿਤ ਸ਼ਰਮਾ ਨੂੰ ਪਿੱਛਲੇ ਛੱਡ ਦਿੱਤਾ ਹੈ। ਮਿਤਾਲੀ ਦੇ ਨਾਂ ਅੰਤਰਰਾਸ਼ਟਰੀ ਟੀ-20 ਮੈਚਾਂ 'ਚ 2232 ਦੌੜਾਂ ਹੋ ਗਈਆਂ ਹਨ। ਵਰਲਡ ਟੀ-20 'ਚ ਪਾਕਿਸਤਾਨ ਖਿਲਾਫ ਅਰਧਸੈਂਕੜਾ ਪਾਰੀ ਦੌਰਾਨ ਉਨ੍ਹਾਂ ਨੂੰ ਹਾਸਲ ਕੀਤਾ। ਇਸ ਮੈਚ 'ਚ ਜਿੱਤ ਦੇ ਜਰੀਏ ਟੀਮ ਇੰਡੀਆ ਨੇ 2016 'ਚ ਹੋਏ ਵਰਲਡ ਟੀ-20 'ਚ ਦੋ ਦੌੜਾਂ ਨਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।

1.ਮਿਤਾਲੀ ਰਾਜ—2,283
2.ਰੋਹਿਤ ਸ਼ਰਮਾ—2,207
3.ਵਿਰਾਟ ਕੋਹਲੀ—2,102
4. ਹਰਮਨਪ੍ਰੀਤ ਕੌਰ—1,827
5. ਸੁਰੇਸ਼ ਰੈਨਾ—1,605
6. ਐੱਮ.ਐੱਸ.ਧੋਨੀ—1,487
ਰੋਹਿਤ ਸ਼ਰਮਾ ਨੇ 87 ਟੀ-20 ਮੁਕਾਬਲਿਆਂ 'ਚ 2207 ਦੌੜਾਂ ਬਣਾਈਆਂ ਹਨ। ਉਥੇ ਮਿਤਾਲੀ ਨੇ 84 ਮੈਚਾਂ 'ਚ ਉਨ੍ਹਾਂ ਤੋਂ ਜ਼ਿਆਦਾ ਦੌੜਾਂ ਬਣਾ ਲਈਆਂ ਮਿਤਾਲੀ ਨੇ 84 ਮੈਚਾਂ 'ਚ 37.20 ਦੀ ਔਸਤ ਨਾਲ 2232 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਂ 16 ਅਰਧਸੈਂਕੜੇ ਵੀ ਹਨ ਜਦਕਿ ਉਨ੍ਹਾਂ ਦਾ ਸਰਵਉੱਚ ਸਕੋਰ ਅਜੇਤੂ 97 ਦੌੜਾਂ ਹੈ। ਭਾਰਤੀ ਪੁਰਸ਼ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 72 ਪਾਰੀਆਂ 'ਚ 2102 ਦੌੜਾਂ ਬਣਾਈਆਂ ਹਨ। ਉਹ ਵੀ ਮਿਤਲੀ ਰਾਜ ਤੋਂ ਪਿੱਛੇ ਹਨ।

ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਰੋਹਿਤ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡਿਆ ਸੀ। ਰੋਹਿਤ ਨੇ ਇਸ ਮੈਚ 'ਚ ਸੈਂਕੜਾ ਲਗਾਇਆ ਸੀ। ਇਸ ਦੇ ਚੱਲਦੇ ਉਹ ਅੰਤਰਰਾਸ਼ਟਰੀ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਸਨ।

ਵਰਲਡ ਟੀ-20 'ਚ ਭਾਰਤ ਹੁਣ ਗਰੁੱਪ ਬੀ 'ਚ ਚਾਰ ਅੰਕਾਂ ਨਾਲ ਸਭ ਤੋਂ ਉਪਰ ਪਹੁੰਚ ਗਿਆ ਹੈ। ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ ਅਤੇ ਅੱਗੇ ਵਧਣ ਦੀ ਰਾਹ ਮੁਸ਼ਕਲ ਹੋ ਗਈ ਹੈ। ਭਾਰਤ ਆਪਣਾ ਅਗਲਾ ਮੈਚ 15 ਨਵੰਬਰ ਨੂੰ ਆਇਰਲੈਂਡ ਨਾਲ ਖੇਡੇਗਾ।
ਮੈਕਸਿਕੋ 'ਚ ਚੋਟੀ ਦੇ 10 'ਚ ਸ਼ਾਮਲ ਰਹੇ ਲਾਹਿੜੀ
NEXT STORY