ਮੁੰਬਈ— ਆਈ.ਪੀ.ਐੈੱਲ. 11 'ਚ ਐਤਵਾਰ ਨੂੰ ਸੀ.ਐੱਸ.ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪ੍ਰਸ਼ੰਸਕਾ ਦਾ 79 ਦੌੜਾਂ ਦੀ ਪਾਰੀ ਖੇਡ ਕੇ ਦਿਲ ਜਿੱਤ ਲਿਆ। ਦਰਦ ਹੋਣ 'ਤੇ ਵੀ ਧੋਨੀ 'ਚ ਟਿਕੇ ਰਹੇ ਅਤੇ ਪੰਜਾਬ ਵੱਲੋਂ ਮਿਲੇ 197 ਦੋੜਾਂ ਦੇ ਟੀਚੇ ਦਾ ਪਿੱਛਾ ਕਰਨ 'ਚ ਪੂਰਾ ਜ਼ੋਰ ਲਗਾ ਦਿੱਤਾ। ਧੋਨੀ ਦੀ ਇਸ ਪਾਰੀ ਦੇ ਮੁਰੀਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਵੀ ਹੈ ਅਤੇ ਉਨ੍ਹਾਂ ਨੇ ਟਵੀਟ ਕਰ ਤੇ ਮਹਿੰਦਰ ਸਿੰਘ ਧੋਨੀ ਨੂੰ ਵਧਾਈ ਦਿੱਤੀ।
ਰੋਹਿਤ ਸ਼ਰਮਾ ਨੇ ਟੀਵਟ ਕੀਤਾ, 'ਮਹਿੰਦਰ ਸਿੰਘ ਧੋਨੀ ਸ਼ਾਨਦਾਰ ਤਰੀਕੇ ਨਾਲ ਖੇਡੇ, ਤੁਸੀਂ ਲਗਭਗ ਜਿੱਤ ਦੇ ਮੂੰਹ ਤੱਕ ਖੇਡ ਨੂੰ ਲੈ ਗਏ। 200 ਦਾ ਸਕੋਰ ਵੀ ਇਨ੍ਹਾਂ ਦਿਨ੍ਹਾਂ 'ਚ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ ਹੈ? ਮੈਨੂੰ ਇਸ ਦਾ ਅਹਿਸਾਸ ਕਲ ਹੀ ਹੋ ਗਿਆ ਸੀ।'
ਦੱਸ ਦਈਏ ਕਿ ਇਸ ਤੋਂ ਪਹਿਲਾਂ 200 ਤੋਂ ਅਧਿਕ ਦੋੜਾਂ ਬਣਾਉਣ ਦੇ ਬਾਅਦ ਵੀ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਹਰਾ ਦਿੱਤਾ ਸੀ। ਆਈ.ਪੀ.ਐੱਲ. 10 ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਇਸ ਬਾਰ ਸ਼ੁਰੂਆਤ ਬਹੁਤ ਖਰਾਬ ਰਹੀ ਹੈ। ਮੁੰਬਈ ਦੀ ਟੀਮ 'ਚ ਕਈ ਸਟਾਰ ਖਿਡਾਰੀ ਹਨ, ਪਰ ਹਜੇ ਤੱਕ ਟੀਮ ਨੇ ਇਕ ਵੀ ਮੈਚ 'ਚ ਜਿੱਤ ਦਰਜ ਨਹੀਂ ਕੀਤੀ ਹੈ। ਮੁੰਬਈ ਦੀ ਟੀਮ ਨੇ ਹੁਣ ਤੱਕ 3 ਮੈਚ ਖੇਡੇ ਹਨ ਅਤੇ ਚਾਰਾਂ 'ਚ ਹੀ ਉਸ ਨੂੰ ਹਾਰ ਮਿਲੀ ਹੈ।
ਤੂਫਾਨੀ ਪਾਰੀ ਦੇ ਬਾਅਦ ਡਾਂਸ ਕਰਦੇ ਅਵਾਰਡ ਲੈਣ ਪਹੁੰਚੇ ਗੇਲ
NEXT STORY