ਦੁਬਈ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦੇ ਲਈ ਸੱਟ ਤੋਂ ਬਾਅਦ ਵਾਪਸੀ ਸਫਲ ਹੁੰਦੀ ਨਹੀਂ ਦਿਖ ਰਹੀ ਹੈ। ਆਰ. ਸੀ. ਬੀ. ਵਿਰੁੱਧ ਪਿਛਲੇ ਮੈਚ 'ਚ ਉਹ ਸਿਰਫ ਚਾਰ ਦੌੜਾਂ 'ਤੇ ਆਊਟ ਹੋ ਗਏ ਸਨ। ਆਈ. ਪੀ. ਐੱਲ. ਪਲੇਅ-ਆਫ ਦੇ ਪਹਿਲੇ ਕੁਆਲੀਫਾਇਰ 'ਚ ਉਹ ਦਿੱਲੀ ਦੇ ਵਿਰੁੱਧ ਖੇਡਦੇ ਹੋਏ ਜ਼ੀਰੋ 'ਤੇ ਹੀ ਆਊਟ ਹੋ ਗਏ। ਅਸ਼ਵਿਨ ਨੇ ਰੋਹਿਤ ਨੂੰ ਪਹਿਲੀ ਹੀ ਗੇਂਦ 'ਤੇ ਆਊਟ ਕਰ ਦਿੱਤਾ। ਰੋਹਿਤ ਦੇ ਆਊਟ ਹੁੰਦੇ ਹੀ ਉਸਦੇ ਨਾਂ 'ਤੇ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਬਾਰ ਜ਼ੀਰੋ 'ਤੇ ਆਊਟ ਹੋਣ ਦਾ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ।
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਜ਼ੀਰੋ 'ਤੇ ਆਊਟ ਹੋਣ ਵਾਲੇ ਖਿਡਾਰੀ
13 ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼
13 ਹਰਭਜਨ ਸਿੰਘ, ਚੇਨਈ ਸੁਪਰ ਕਿੰਗਜ਼
13 ਪਾਰਥਿਵ ਪਟੇਲ, ਆਰ. ਸੀ. ਬੀ.
12 ਪੀਯੂਸ਼ ਚਾਵਲਾ, ਚੇਨਈ ਸੁਪਰ ਕਿੰਗਜ਼
12 ਮਨੀਸ਼ ਪਾਂਡੇ, ਸਨਰਾਈਜ਼ਰਜ਼ ਹੈਦਰਾਬਾਦ
12 ਅੰਬਾਤੀ ਰਾਇਡੂ, ਚੇਨਈ ਸੁਪਰ ਕਿੰਗਜ਼
12 ਗੌਤਮ ਗੰਭੀਰ, ਦਿੱਲੀ ਕੈਪੀਟਲਸ
11 ਅਜਿੰਕਯ ਰਹਾਣੇ, ਦਿੱਲੀ ਕੈਪੀਟਲਸ
10 ਅਮਿਤ ਮਿਸ਼ਰਾ
10 ਮਨਦੀਪ ਸਿੰਘ, ਕਿੰਗਜ਼ ਇਲੈਵਨ ਪੰਜਾਬ
ਨਾਕ ਆਊਟ/ਪਲੇਅ-ਆਫ 'ਚ ਰੋਹਿਤ ਦਾ ਪ੍ਰਦਰਸ਼ਨ ਖਰਾਬ
ਪਲੇਅ-ਆਫ ਦੇ ਪਹਿਲੇ ਮੁਕਾਬਲੇ 'ਚ ਹੀ ਰੋਹਿਤ ਜ਼ੀਰੋ 'ਤੇ ਆਊਟ ਹੋ ਗਏ। ਜੇਕਰ ਉਸਦੇ ਪਿਛਲੇ ਅੰਕੜੇ ਦੇਖੇ ਜਾਣ ਤਾਂ ਨਾਕ-ਆਊਟ/ਪਲੇਅ-ਆਫ ਦੇ 19 ਮੁਕਾਬਲਿਆਂ 'ਚ ਉਨ੍ਹਾਂ ਨੇ ਸਿਰਫ 12 ਦੀ ਔਸਤ ਨਾਲ 229 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸਦੀ ਸਟ੍ਰਾਈਕ ਰੇਟ 101 ਰਹੀ ਹੈ, ਜਦਕਿ ਤਿੰਨ ਬਾਰ ਉਹ ਜ਼ੀਰੋ 'ਤੇ ਵੀ ਆਊਟ ਹੋ ਚੁੱਕੇ ਹਨ।
ਆਈ. ਪੀ. ਐੱਲ. ਪਲੇਅ-ਆਫ 'ਚ ਮੁੰਬਈ ਦਾ ਪ੍ਰਦਰਸ਼ਨ ਸਭ ਤੋਂ ਵਧੀਆ
ਮੁੰਬਈ 63 ਫੀਸਦੀ
ਕੇ. ਕੇ. ਆਰ. 60 ਫੀਸਦੀ
ਸੀ. ਐੱਸ. ਕੇ 59 ਫੀਸਦੀ
ਡੈੱਕਨ 50 ਫੀਸਦੀ
ਆਰ. ਆਰ. 50 ਫੀਸਦੀ
ਆਰ. ਸੀ. ਬੀ. 45 ਫੀਸਦੀ
ਐੱਸ. ਆਰ. ਐੱਚ. 44 ਫੀਸਦੀ
ਪੰਜਾਬ- 25 ਫੀਸਦੀ
ਦਿੱਲੀ 17 ਫੀਸਦੀ (ਮੈਚ ਸ਼ੁਰੂ ਹੋਣ ਤੋਂ ਪਹਿਲਾਂ)
ਗੇਂਦਬਾਜ਼ ਮੋਹਿਤ ਦੇ ਪਿਤਾ ਦਾ ਦਿਹਾਂਤ, ਖਿਡਾਰੀਆਂ ਨੇ ਸਨਮਾਨ 'ਚ ਬੰਨ੍ਹੀਆਂ ਕਾਲੀਆਂ ਪੱਟੀਆਂ
NEXT STORY