ਨਵੀਂ ਦਿੱਲੀ- ਵਰਤਮਾਨ 'ਚ ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਵਿਸ਼ਵ ਦਾ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਮੰਨਿਆ ਜਾਂਦਾ ਹੈ। ਰੋਹਿਤ ਸ਼ਰਮਾ ਦੇ ਸਾਹਮਣੇ ਵੱਡੇ ਤੋਂ ਵੱਡਾ ਗੇਂਦਬਾਜ਼ ਵੀ ਗੇਂਦ ਸੁੱਟਣ ਤੋਂ ਘਬਰਾਉਂਦਾ ਹੈ। ਇੱਥੋਂ ਤੱਕ ਕਿ ਭਾਰਤ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਤੱਕ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਇਕ ਰੋਜਾ ਕ੍ਰਿਕਟ 'ਚ ਸਚਿਨ ਦੇ ਸਭ ਤੋਂ ਜ਼ਿਆਦਾ ਸੈਂਕੜੇ ਦੇ ਰਿਕਾਰਡ ਨੂੰ ਤੋੜ ਸਕਦਾ ਹੈ।
ਵੈਸੇ ਤਾਂ ਰੋਹਿਤ ਸ਼ਰਮਾ ਅੱਜ ਕੱਲ ਹਰੇਕ ਮੈਚ 'ਚ ਕਾਫੀ ਛੱਕੇ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਕੋਈ ਜਾਣਦਾ ਹੈ ਕਿ ਰੋਹਿਤ ਨੇ ਕਿਹੜੀ ਟੀਮ ਖਿਲਾਫ ਕੌਮਾਂਤਰੀ ਕ੍ਰਿਕਟ ਦਾ ਆਪਣਾ ਪਹਿਲਾਂ ਛੱਕਾ ਲਗਾਇਆ ਸੀ। ਦੱਸ ਦਈਏ ਕਿ ਰੋਹਿਤ ਨੇ ਕੌਮਾਂਤਰੀ ਕ੍ਰਿਕਟ ਦਾ ਪਹਿਲਾਂ ਛੱਕਾ ਸਾਲ 2007 'ਚ ਪਾਕਿਸਤਾਨ ਦੇ ਖਿਲਾਫ ਖੇਡੇ ਗਏ ਵਨ ਡੇ ਮੈਚ 'ਚ ਲਗਾਇਆ ਸੀ।
ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਬੱਲੇਬਾਜੀ ਕਰਦੇ ਹੋਏ ਸ਼ੋਈਬ ਮਲਿਕ ਦੀ ਬਿਹਤਰੀਨ ਪਾਰੀ ਦੀ ਮਦਦ ਨਾਲ ਭਾਰਤ ਦੇ ਸਾਹਮਣੇ ਮੈਤ ਜਿੱਤਣ ਦੇ ਲਈ 307 ਦੌੜਾਂ ਦੀ ਟੀਚਾ ਰੱਖਿਆ ਸੀ। ਸ਼ੋਈਬ ਮਹਿਲ ਨੇ ਇਸ ਮੈਚ 'ਚ ਸਿਰਫ 82 ਗੇਂਦਾਂ 'ਚ 89 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਸ਼ੋਈਬ ਮਲਿਕ ਨੇ ਆਪਣੀ ਇਸ ਪਾਰੀ ਦੌਰਾਨ 6 ਚੌਕੇ ਅਤੇ 2 ਛੱਕੇ ਲਗਾਏ ਸਨ।
ਪਾਕਿਸਤਾਨ ਵਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ ਪਾਕਿਸਾਤਨ ਦੇ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਕੁਝ ਨਹੀਂ ਕਰ ਸਕਿਆ ਸੀ। ਭਾਰਤ ਵਲੋਂ ਇਸ ਵਨ ਡੇ ਮੈਚ 'ਚ ਸਭ ਤੋਂ ਜ਼ਿਆਦਾ ਦੌੜਾਂ ਰੋਹਿਤ ਸ਼ਰਮਾ ਨੇ ਬਣਾਈਆਂ ਸਨ। ਰੋਹਿਤ ਸ਼ਰਮਾ ਨੇ ਇਸ ਮੈਚ 'ਚ 61 ਗੇਂਦਾਂ ਦਾ ਸਾਹਮਣਾ ਕਰ ਕੇ 52 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਰੋਹਿਤ ਸ਼ਰਮਾ ਨੇ 3 ਚੌਕੇ ਅਤੇ ਆਪਣੇ ਕੌਮਾਂਤਰੀ ਕ੍ਰਿਕਟ ਦਾ ਪਹਿਲਾਂ ਛੱਕਾ ਲਗਾਇਆ ਸੀ। ਰੋਹਿਤ ਸ਼ਰਮਾ ਦੀ ਇਸ ਪਾਰੀ ਤੋਂ ਬਾਅਦ ਭਾਰਤੀ ਟੀਮ ਇਸ ਵਨ ਡੇ ਮੈਚ 'ਚ 49.5 ਓਵਰ 'ਚ 275 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਪਾਕਿਸਤਾਨ ਨੇ ਇਹ ਮੈਚ 31 ਦੌੜਾਂ ਨਾਲ ਜਿੱਤ ਲਿਆ ਸੀ
ਇੰਗਲੈਂਡ ਦੇ ਖਿਡਾਰੀ ਸਟੀਵਨ ਫਿਨ ਏਸ਼ੇਜ ਸ਼ੀਰੀਜ਼ ਤੋਂ ਹੋਏ ਬਾਹਰ
NEXT STORY