ਸਪੋਰਟਸ ਡੈਸਕ— ਦੱ. ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਹਿੱਟਮੈਨ ਰੋਹਿਤ ਸ਼ਰਮਾ 'ਤੇ ਹੁਣ ਕ੍ਰਿਕਟ ਫੈਨਜ਼ ਦੀਆਂ ਨਜ਼ਰਾਂ ਟਿੱਕ ਗਈਆਂ ਹਨ। ਬੰਗਲਾਦੇਸ਼ ਖਿਲਾਫ ਹੋਣ ਵਾਲੇ ਤਿੰਨ ਮੈਚਾਂ ਦੀ ਟੀ20 ਸੀਰੀਜ਼ 'ਚ ਰੋਹਿਤ 'ਤੇ ਦੋਹਰੀ ਜ਼ਿੰਮੇਵਾਰੀ ਹੋਵੇਗੀ। ਵਿਰਾਟ ਕੋਹਲੀ ਦੀ ਗੈਰ ਮੌਜੂਦਗੀ 'ਚ ਉਹ ਭਾਰਤੀ ਟੀ20 ਟੀਮ ਦੀ ਕਮਾਨ ਸੰਭਾਲਣਗੇ ਨਾਲ ਹੀ ਨਾਲ ਉਨ੍ਹਾਂ 'ਤੇ ਆਪਣੀ ਟੀਮ ਨੂੰ ਬਿਹਤਰੀਨ ਸ਼ੁਰੂਆਤ ਦੇਣ ਦੀ ਵੀ ਵੱਡੀ ਜ਼ਿੰਮੇਵਾਰੀ ਹੋਵੇਗੀ। ਉਂਝ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਬੰਗਲਾਦੇਸ਼ ਖਿਲਾਫ ਆਪਣੇ ਹਿੱਟਮੈਨ ਰੋਹਿਤ ਸ਼ਰਮਾ ਬੇਹੱਦ ਹਿੱਟ ਹੈ।
ਟੀ 20 'ਚ ਬੰਗਲਾਦੇਸ਼ ਖਿਲਾਫ ਰੋਹਿਤ ਦੀਆਂ ਸਭ ਤੋਂ ਜ਼ਿਆਦਾ ਦੌੜਾਂ
ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਮਤਲਬ ਟੀ20 ਦੀ ਗੱਲ ਕੀਤੀ ਜਾਵੇ ਤਾਂ ਰੋਹਿਤ ਸ਼ਰਮਾ ਇਸ ਟੀਮ ਦੇ ਖਿਲਾਫ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਰੋਹਿਤ ਨੇ ਇਸ ਟੀਮ ਖਿਲਾਫ ਹੁਣ ਤੱਕ ਖੇਡੇ 8 ਮੈਚਾਂ 'ਚ 44.5 ਦੀ ਬਿਹਤਰੀਨ ਔਸਤ ਨਾਲ 356 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ 8 ਮੈਚਾਂ 'ਚ 4 ਵਾਰ ਅਰਧ ਸੈਂਕੜੇ ਲਗਾਏ ਹਨ। ਰੋਹਿਤ ਦਾ ਬੈਸਟ ਸਕੋਰ ਇਸ ਟੀਮ ਖਿਲਾਫ ਟੀ20 ਮੈਚ 'ਚ 89 ਦੌੜਾਂ ਰਿਹਾ ਹੈ। ਉਨ੍ਹਾਂ ਨੇ ਬੰਗਲਾਦੇਸ਼ ਖਿਲਾਫ 28 ਚੌਕੇ ਅਤੇ 15 ਛੱਕੇ ਲਾਏ ਹਨ। ਇਸ ਮਾਮਲੇ 'ਚ ਦੂਜੇ ਸਥਾਨ 'ਤੇ ਸ਼ਿਖਰ ਧਵਨ ਹਨ ਜਿਨ੍ਹਾਂ ਨੇ 7 ਮੈਚਾਂ 'ਚ 26.57 ਦੀ ਔਸਤ ਨਾਲ 186 ਦੌੜਾਂ ਬਣਾਈਆਂ ਹਨ। ਉਥੇ ਹੀ ਤੀਜੇ ਸਥਾਨ 'ਤੇ ਟੀਮ ਦੇ ਰੈਗੂਲਰ ਕਪਤਾਨ ਵਿਰਾਟ ਕੋਹਲੀ ਹਨ ਜਿਨ੍ਹਾਂ ਨੇ 4 ਮੈਚਾਂ 'ਚ 64.50 ਦੀ ਔਸਤ ਤੋਂ 129 ਦੌੜਾਂ ਬਣਾਈਆਂ ਹਨ।
ਬੰਗਲਾਦੇਸ਼ ਖਿਲਾਫ ਟੀ20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼
ਰੋਹਿਤ ਸ਼ਰਮਾ- 8 ਮੈਚ-356 ਦੌੜਾਂ
ਸ਼ਿਖਰ ਧਵਨ -7 ਮੈਚ-186 ਦੌੜਾਂ
ਵਿਰਾਟ ਕੋਹਲੀ -4 ਮੈਚ -129 ਦੌੜਾਂ
ਸੁਰੇਸ਼ ਰੈਨਾ - 8 ਮੈਚ - 128 ਦੌੜਾਂ
ਮਹਿੰਦਰ ਸਿੰਘ ਧੋਨੀ - 5 ਮੈਚ 89 ਦੌੜਾਂ-ll.jpg)
ਸ਼ਾਕਿਬ ਦਾ ਵਾਪਸੀ 'ਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ : ਮਹਿਮੁਦੁੱਲ੍ਹਾ
NEXT STORY