ਸਪੋਰਟਸ ਡੈਸਕ- ਭਾਰਤੀ ਘਰੇਲੂ ਕ੍ਰਿਕਟ ਦਾ ਸਭ ਤੋਂ ਵੱਡੇ ਵਨਡੇ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ 2025-26 ਦਾ ਆਗਾਜ਼ 24 ਦਸੰਬਰ ਨੂੰ ਹੋਇਆ। ਇਸ ਸੀਜ਼ਨ ਦੀ ਸਭ ਤੋਂ ਵੱਡੀ ਖਾਸੀਅਤ ਰਹੀ ਟੀਮ ਇੰਡੀਆ ਦੇ ਦੋ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਲੰਬੇ ਸਮੇਂ ਬਾਅਦ ਟੂਰਨਾਮੈਂਟ ਵਾਪਸੀ। ਦੋਵਾਂ ਸਟਾਰ ਖਿਡਾਰੀਆਂ ਨੇ ਆਪਣੀਆਂ-ਆਪਣੀਆਂ ਟੀਮਾਂ ਮੁੰਬਈ ਅਤੇ ਦਿੱਲੀ ਲਈ ਪਹਿਲੇ ਰਾਊਂਡ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਹਿਤ ਨੇ ਸਿੱਕਮ ਖਿਲਾਫ ਸ਼ਾਨਦਾਰ 155 ਦੌੜਾਂ ਦੀ ਪਾਰੀ ਖੇਡੀ, ਦੂਜੇ ਪਾਸੇ ਵਿਰਾਟ ਨੇ ਆਂਧਰਾ ਪ੍ਰਦੇਸ਼ ਖਿਲਾਫ ਸੈਂਕੜਾ ਜੜ ਕੇ ਫਾਰਮ 'ਚ ਹੋਣ ਦਾ ਸੰਦੇਸ਼ ਦਿੱਤਾ। ਇਨ੍ਹਾਂ ਪਾਰੀਆਂ ਨਾਲ ਉਨ੍ਹਾਂ ਦੀਆਂ ਟੀਮਾਂ ਨੂੰ ਮਜਬੂਤ ਸ਼ੁਰੂਆਤ ਮਿਲੀ, ਜਿਸਦੇ ਚਲਦੇ ਉਨ੍ਹਾਂ ਨੇ ਆਸਾਨੀ ਨਾਲ ਜਿੱਤ ਦਰਜ ਕਰ ਲਈ।
ਇਹ ਵੀ ਪੜ੍ਹੋ- ਕਪਤਾਨ ਨੂੰ ਹੀ ਟੀਮ 'ਚੋਂ ਕੱਢ'ਤਾ ਬਾਹਰ! T20 World Cup ਤੋਂ ਪਹਿਲਾਂ ਵੱਡਾ ਫੈਸਲਾ
ਬੀਸੀਸੀਆਈ 'ਤੇ ਕਿਉਂ ਭੜਕੇ ਫੈਨਜ਼
ਹਾਲਾਂਕਿ, ਮੈਦਾਨ 'ਤੇ ਖਿਡਾਰੀਆਂ ਦਾ ਜਲਵਾ ਜਿੱਥੇ ਫੈਨਜ਼ ਲਈ ਖੁਸ਼ੀ ਦੀ ਗੱਲ ਸੀ, ਉਥੇ ਹੀ ਬੀਸੀਸੀਆਈ ਦੀ ਵਿਵਸਥਾ ਨੇ ਉਨ੍ਹਾਂ ਨੂੰ ਗੁੱਸਾ ਚੜ੍ਹ ਦਿੱਤਾ। ਰੋਹਿਤ ਅਤੇ ਵਿਰਾਟ ਦੇ ਮੈਚਾਂ ਦਾ ਨਾ ਤਾਂ ਲਾਈਵ ਟੈਲੀਕਾਸਟ ਹੋਇਆ ਅਤੇ ਨਾ ਹੀ ਆਨਲਾਈਨ ਸਟਰੀਮਿੰਗ ਉਪਲੱਬਧ ਕਰਵਾਈ ਗਈ। ਟੂਰਨਾਮੈਂਟ ਦੇ ਪਹਿਲੇ ਰਾਊਂਡ 'ਚ ਸਿਰਫ ਚੁਣੇ ਹੋਏ ਮੈਚ ਹੀ ਪ੍ਰਸਾਰਿਤ ਕੀਤੇ ਗਏ, ਜਦੋਂਕਿ ਸਟਾਰ ਖਿਡਾਰੀਆਂ ਵਾਲੇ ਮੈਚਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸਤੋਂ ਇਲਾਵਾ ਵਿਰਾਟ ਦਾ ਮੈਚ ਬੀਸੀਸੀਆਈ ਸੈਂਟਰ ਆਫ ਐਕਸੀਲੈਂਸ 'ਚ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡਿਆ ਗਿਆ, ਜਿਥੇ ਫੈਨਜ਼ ਨੂੰ ਐਂਟਰੀ ਤਕ ਨਹੀਂ ਮਿਲੀ। ਜੈਪੁਰ 'ਚ ਰੋਹਿਤ ਦੇ ਮੈਚ 'ਚ ਤਾਂ ਹਜ਼ਾਰਾਂ ਫੈਨਜ਼ ਸਟੇਡੀਅਮ ਪਹੁੰਚੇ ਅਤੇ ਉਨ੍ਹਾਂ ਦਾ ਜ਼ੋਨ ਦੇਖਦੇ ਹੀ ਬਣਦਾ ਸੀ ਪਰ ਦੂਰ ਬੈਠੇ ਕਰੋੜਾਂ ਫੈਨਜ਼ ਸਿਰਫ ਸਕੋਰ ਅਪਡੇਟਸ 'ਤੇ ਨਿਰਭਰ ਰਹੇ।
ਇਹ ਵੀ ਪੜ੍ਹੋ- Delhi Capitals ਨੇ ਕਰ'ਤਾ ਨਵੇਂ ਕਪਤਾਨ ਦਾ ਐਲਾਨ!
ਇਸ ਪ੍ਰਬੰਧ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਗੁੱਸਾ ਭੜਕਾਇਆ। ਕਈਆਂ ਨੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੋਣ ਦੇ ਬਾਵਜੂਦ, ਅਜਿਹੀ ਲਾਪਰਵਾਹੀ ਲਈ ਬੀਸੀਸੀਆਈ ਦੀ ਆਲੋਚਨਾ ਕੀਤੀ। ਪ੍ਰਸ਼ੰਸਕਾਂ ਨੇ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਸਿਤਾਰੇ ਘਰੇਲੂ ਕ੍ਰਿਕਟ ਵਿੱਚ ਹਿੱਸਾ ਲੈ ਰਹੇ ਹਨ, ਤਾਂ ਇਹ ਬੋਰਡ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਮੈਚਾਂ ਦਾ ਪ੍ਰਸਾਰਣ ਕਰੇ। ਇਹ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦਾ ਇੱਕ ਮੌਕਾ ਸੀ, ਪਰ ਸੀਮਤ ਕਵਰੇਜ ਨੇ ਇਸਨੂੰ ਕਮਜ਼ੋਰ ਕਰ ਦਿੱਤਾ।
ਇਹ ਵੀ ਪੜ੍ਹੋ- ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਜੀਅ ਰਿਹਾ ਮਸ਼ਹੂਰ ਕ੍ਰਿਕਟਰ!
ਵਿਰਾਟ ਕੋਹਲੀ ਦਾ ਸੈਂਕੜਾ, ਦਿੱਲੀ ਨੇ ਆਂਧਰ ਪ੍ਰਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾਇਆ
NEXT STORY