ਨਵੀਂ ਦਿੱਲੀ- ਸ਼੍ਰੀਲੰਕਾ ਦੇ ਵਿਰੁੱਧ ਆਗਾਮੀ ਘਰੇਲੂ ਟੈਸਟ ਅਤੇ ਟੀ-20 ਸੀਰੀਜ਼ ਦੇ ਲਈ ਇਕ ਜਾਂ ਦੋ ਦਿਨ ਵਿਚ ਭਾਰਤੀ ਟੀਮ ਦਾ ਐਲਾਨ ਹੋਣ ਦੀ ਉਮੀਦ ਹੈ। ਅਜਿਹੇ ਵਿਚ ਨਵੇਂ ਟੈਸਟ ਕਪਤਾਨ ਦੀ ਚੋਣ ਨੂੰ ਲੈ ਕੇ ਪ੍ਰਸ਼ੰਸਕਾਂ ਵਿਚ ਕਾਫੀ ਉਤਸੁਕਤਾ ਹੈ ਅਤੇ ਇਸਦੀ ਪੂਰੀ ਸੰਭਾਵਨਾ ਹੈ ਕਿ ਸਫੇਦ ਗੇਂਦ ਕ੍ਰਿਕਟ ਟੀਮ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ ਨੂੰ ਹੀ ਇਹ ਅਹੁਦਾ ਦਿੱਤਾ ਜਾਵੇਗਾ, ਜਿਸ ਨਾਲ ਉਹ ਸਾਰੇ ਸਵਰੂਪਾਂ ਵਿਚ ਭਾਰਤੀ ਕਪਤਾਨ ਬਣ ਜਾਣਗੇ।
ਇਹ ਖ਼ਬਰ ਪੜ੍ਹੋ- IND v WI : ਦੂਜੇ ਟੀ20 ਮੈਚ 'ਚ ਵਿੰਡੀਜ਼ ਕਪਤਾਨ ਪੋਲਾਰਡ ਬਣਾਉਣਗੇ ਇਹ ਵੱਡਾ ਰਿਕਾਰਡ
ਸਮਝਿਆ ਜਾਂਦਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਇਲਾਵਾ ਅਧਿਕਾਰੀਆਂ ਅਤੇ ਚੋਣਕਰਤਾਵਾਂ ਨੇ ਰੋਹਿਤ ਦੀ ਭਾਰਤੀ ਟੈਸਟ ਟੀਮ ਦੇ ਕਪਤਾਨ ਦੇ ਰੂਪ ਵਿਚ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸ਼੍ਰੀਲੰਕਾ ਸੀਰੀਜ਼ ਦੇ ਲਈ ਭਾਰਤੀ ਟੀਮ ਦੀ ਚੋਣ ਦੇ ਲਈ ਚੋਣਕਾਰ ਰਸਮੀ ਰੂਪ ਨਾਲ ਅਗਲੇ ਹਫਤੇ ਬੈਠਕ ਕਰਨਗੇ ਅਤੇ ਇਸ ਤੋਂ ਬਾਅਦ ਰੋਹਿਤ ਨੂੰ ਅਧਿਕਾਰਿਕ ਤੌਰ 'ਤੇ ਨਵਾਂ ਟੈਸਟ ਕਪਤਾਨ ਐਲਾਨ ਕੀਤਾ ਜਾਵੇਗਾ।
ਇਹ ਖ਼ਬਰ ਪੜ੍ਹੋ-AUS vs SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
ਦੱਖਣੀ ਅਫਰੀਕਾ ਦੇ ਵਿਰੁੱਧ ਹਾਲ ਹੀ ਵਿਚ ਖਤਮ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 2-1 ਨਾਲ ਹਾਰ ਤੋਂ ਬਾਅਦ ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਤੋਂ ਬਾਅਦ ਇਹ ਅਹੁਦਾ ਖਾਲੀ ਹੈ। ਕੋਹਲੀ ਦੇ ਅਹੁਦਾ ਛੱਡਣ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਟੈਸਟ ਕਪਤਾਨੀ ਦੇ ਲਈ ਕਈ ਨਵੇਂ ਨਾਵਾਂ 'ਤੇ ਵਿਚਾਰ ਕੀਤਾ। ਕ੍ਰਿਕਬਜ਼ ਦੀ ਇਕ ਰਿਪੋਰਟ ਦੇ ਅਨੁਸਾਰ ਰੋਹਿਤ ਸ਼ਰਮਾ ਨੂੰ ਕ੍ਰਿਕਟ ਦੇ ਤਿੰਨੇ ਸਵਰੂਪਾਂ (ਟੈਸਟ, ਵਨ ਡੇ, ਟੀ-20) ਵਿਚ ਭਾਰਤ ਦਾ ਕਪਤਾਨ ਬਣਾਏ ਜਾਣ ਦੀ ਪੂਰੀ ਸੰਭਾਵਨਾ ਹੈ। ਹਿੱਟ ਮੈਨ ਰੋਹਿਤ ਸ਼ਰਮਾ ਨੇ ਪਿਛਲੇ ਸਾਲ ਭਾਰਤ ਦੀ ਵਨ ਡੇ ਅਤੇ ਟੀ-20 ਟੀਮ ਦੇ ਕਪਤਾਨ ਦਾ ਅਹੁਦਾ ਸੰਭਾਲਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v WI 2nd T20I : ਭਾਰਤ ਨੇ ਵੈਸਟਇੰਡੀਜ਼ ਨੂੰ 8 ਦੌੜਾਂ ਨਾਲ ਹਰਾਇਆ
NEXT STORY