ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਰੋਹਿਤ ਸ਼ਰਮਾ ਅਤੇ ਆਪਣੀ ਧੀ ਸਮਾਇਰਾ ਦੀ ਤਸਵੀਰਾਂ ਪੋਸਟ ਕਰਦੀ ਹੈ ਜਿਸ ਨੂੰ ਪ੍ਰਸ਼ੰਸਕ ਅਤੇ ਟੀਮ ਦੇ ਬਾਕੀ ਖਿਡਾਰੀ ਕਾਫੀ ਪਸੰਦ ਵੀ ਕਰਦੇ ਹਨ। ਅਜਿਹੀ ਹੀ ਇਕ ਤਸਵੀਰ ਅਜੇ ਹਾਲ ਹੀ 'ਚ ਪੋਸਟ ਕੀਤੀ ਗਈ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਤਾਂ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ ਪਰ ਇਸ ਦੇ ਪ੍ਰਸਿੱਧ ਹੋਣ ਦੇ ਪਿੱਛੇ ਇਕ ਕਾਰਨ ਯੁਜਵੇਂਦਰ ਚਾਹਲ ਵੀ ਹੈ।
ਸਾਊਥ ਅਫਰੀਕਾ ਦੇ ਨਾਲ ਤੀਜੇ ਅਤੇ ਆਖਰੀ ਟੀ-20 ਲਈ ਟੀਮ ਇੰਡੀਆ ਬੈਂਗਲੁਰੂ ਪਹੁੰਚ ਚੁੱਕੀ ਹੈ। ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇੱਥੇ ਪਹੁੰਚ ਕੇ ਥੋੜ੍ਹਾ ਚਿਲ ਮੂਡ 'ਚ ਦਿਸੇ ਅਤੇ ਪਤਨੀ ਅਤੇ ਧੀ ਨਾਲ ਕੁਝ ਸਮਾਂ ਬਿਤਾਇਆ। ਅਜਿਹੇ 'ਚ ਰਿਤਿਕਾ ਨੇ ਆਪਣੇ ਪਰਿਵਾਰ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ। ਉਨ੍ਹਾਂ ਨੇ ਕੈਪਸ਼ਨ ਲਿਖਿਆ, 'ਰਿਊਨਾਈਟਿਡ'। ਇਸ ਦੇ ਤੁਰੰਤ ਬਾਅਦ ਚਾਹਲ ਨੇ ਕੁਮੈਂਟ ਕੀਤਾ ਕਿ ਉਨ੍ਹਾਂ ਨੂੰ ਇਸ ਫੋਟੋ ਤੋਂ ਕ੍ਰਾਪ ਕਰ ਦਿੱਤਾ ਗਿਆ ਹੈ। ਚਾਹਲ ਨੇ ਰਿਤਿਕਾ ਤੋਂ ਸਵਾਲ ਪੁੱੱਛਦੇ ਹੋਏ ਕਿਹਾ ਕਿ ਭਾਬੀ ਤੁਸੀਂ ਮੈਨੂੰ ਕ੍ਰਾਪ ਕਿਉਂ ਕਰ ਦਿੱਤਾ।
ਇਸ 'ਤੇ ਰਿਤਿਕਾ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਤੁਹਾਡੀ ਕੂਲਨੈਸ ਇਸ ਤਸਵੀਰ 'ਤੇ ਕਬਜ਼ਾ ਕਰ ਰਹੀ ਸੀ। ਰੀਤਿਕਾ ਦੇ ਇਸ ਕੁਮੈਂਟ ਨੂੰ ਦੇਖ ਕੇ ਯੂਜ਼ਰਸ ਵੀ ਚਾਹਲ ਦਾ ਮਜ਼ਾ ਲੈਂਦੇ ਦਿਸ ਰਹੇ ਹਨ ਜਦਕਿ ਕਈ ਯੂਜ਼ਰਸ ਉਨ੍ਹਾਂ ਨੂੰ ਕਬਾਬ 'ਚ ਹੱਡੀ ਦਸ ਰਹ ਹਨ। ਜ਼ਿਕਰਯੋਗ ਹੈ ਕਿ ਇਸ ਦੌਰੇ 'ਤੇ ਟੀਮ ਇੰਡੀਆ ਅਜੇ 1-0 ਨਾਲ ਅੱਗੇ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ ਜਦਕਿ ਦੂਜੇ ਮੈਚ 'ਚ ਭਾਰਤ ਨੂੰ 7 ਵਿਕਟਾਂ ਨਾਲ ਜਿੱਤ ਮਿਲੀ ਸੀ। ਇਸ ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਖੇਡਿਆ ਜਾਣਾ ਬਾਕੀ ਹੈ।

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਅਮਿਤ ਪੰਘਾਲ ਬਣੇ ਪਹਿਲੇ ਭਾਰਤੀ
NEXT STORY