ਨਵੀਂ ਦਿੱਲੀ : ਹਰੇਕ ਦਿਨ ਭਾਰਤੀ ਕ੍ਰਿਕਟਰ ਸੋਸ਼ਲ ਮੀਡੀਆ 'ਤੇ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦਿਆਂ ਕੁਝ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਜੋ ਦੇਖਦਿਆਂ ਹੀ ਵਾਇਰਲ ਹੋ ਜਾਂਦੀਆਂ ਹਨ। ਆਈ. ਪੀ. ਐੱਲ. ਦੀ ਤਿਆਰੀ 'ਚ ਰੁੱਝੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਕਿਊਟ ਬੇਟੀ ਸਮਾਇਰਾ ਦੇ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿਚ ਉਹ ਆਪਣੀ ਬੇਟੀ ਨੂੰ ਰਣਵੀਰ ਸਿੰਘ ਦੀ ਫਿਲਮ 'ਗਲੀ ਬੁਆਏ' ਦਾ ਰੈਪ ਅਸਲੀ ਹਿੱਪ ਹਾਪ ਸੁਣਾਉਂਦੇ ਦਿਸ ਰਹੇ ਹਨ। ਇਹ ਵੀਡੀਓ ਰੋਹਿਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਰੋਹਿਤ ਬਿਨਾ ਰੁਕੇ ਇਸ ਗਾਣੇ ਨੂੰ ਆਪਣੀ ਬੇਟੀ ਸਮਾਇਰਾ ਨੂੰ ਸੁਣਾ ਰਹੇ ਹਨ। ਸਮਾਇਰਾ ਵੀ ਬਹੁਤ ਧਿਆਨ ਨਾਲ ਇਸ ਗਾਣੇ ਨੂੰ ਸੁਣ ਰਹੀ ਹੈ ਅਤੇ ਗਾਣੇ 'ਤੇ ਰਿਐਕਸ਼ਨ ਦਿੰਦੀ ਵੀ ਦਿਸ ਰਹੀ ਹੈ। ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਨੇ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਸ ਨੇ ਵੀਡੀਓ ਨੂੰ ਸ਼ੇਅਰ ਕਰਦਿਆ ਲਿਖਿਆ ਕਿ ਮੈਂ 9 ਮਹੀਨੇ ਆਪਣੇ ਬੈਲੀ ਵਿਚ ਇਸਨੂੰ ਮੋਜਾਰਟ ਸੁਣਾਇਆ ਹੈ ਅਤੇ ਹੁਣ ਰੋਹਿਤ ਇਸ ਨੂੰ ਗਲੀ ਬੁਆਏ ਸੁਣਾ ਰਹੇ ਹਨ। ਸਮਾਇਰਾ ਵੀ ਇਸ ਨੂੰ ਸੁਣ ਕੇ ਖੁਸ਼ ਹੈ।
ਦੱਸ ਦਈਏ ਕਿ ਮੁੰਬਈ ਨੇ ਲੀਗ ਦਾ ਆਪਣਾ ਪਹਿਲਾ ਮੈਚ 24 ਮਾਰਚ ਨੂੰ ਦਿੱਲੀ ਕੈਪੀਟਲਸ ਖਿਲਾਫ ਰਾਤ 8 ਵਜੇ ਵਾਨਖੇੜੇ ਸਟੇਡੀਅਮ ਵਿਚ ਖੇਡਣਾ ਹੈ। ਸਾਰਿਆਂ ਦੀਆਂ ਨਜ਼ਰਾਂ ਰੋਹਿਤ ਦੇ ਇਸ ਪ੍ਰਦਰਸ਼ਨ 'ਤੇ ਹੋਵੇਗੀ ਕਿਉਂਕਿ ਵਿਸ਼ਵ ਕੱਪ ਵੀ ਨਜ਼ਦੀਕ ਆ ਰਿਹਾ ਹੈ। ਅਜਿਹੇ 'ਚ ਰੋਹਿਤ ਚਾਹੁਣਗੇ ਇੱਥੋਂ ਲੈਅ ਬਣਾ ਕੇ ਵਿਸ਼ਵ ਕੱਪ ਵਿਚ ਬਰਕਰਾਰ ਰੱਖੀ ਜਾਵੇਗੀ। ਉੱਥੇ ਹੀ ਯੁਵਰਾਜ ਸਿੰਘ ਵੀ ਇਸ ਵਾਰ ਮੁੰਬਈ ਇੰਡੀਅਨਜ਼ 'ਚ ਹਨ। 3 ਵਾਰ ਦੀ ਚੈਂਪੀਅਨ ਇਸ ਟੀਮ ਦੀਆਂ ਨਜ਼ਰਾਂ ਚੌਥੀ ਵਾਰ ਖਿਤਾਬ ਜਿੱਤ ਕੇ ਸਭ ਤੋਂ ਜ਼ਿਆਦਾ ਵਾਰ ਖਿਤਾਬ ਜਿੱਤਣ ਦਾ ਇਤਿਹਾਸ ਬਣਾਉਣ 'ਤੇ ਹੋਣਗੀਆਂ।
ਵਾਰਨਰ ਦਰਸ਼ਕਾਂ ਨੂੰ ਫਿਰ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਲੁਭਾਉਣ ਨੂੰ ਤਿਆਰ : ਪਠਾਨ
NEXT STORY