ਹੈਮਬਰਗ (ਜਰਮਨੀ)- ਫਰਾਂਸ ਨੇ ਪੁਰਤਗਾਲ ਨੂੰ ਪੈਨਲਟੀ ਸ਼ੂਟਆਊਟ 'ਚ 5-3 ਨਾਲ ਹਰਾ ਕੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ (ਯੂਰੋ 2024) ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਅਤੇ ਖਿਤਾਬ ਨਾਲ ਟੂਰਨਾਮੈਂਟ ਨੂੰ ਅਲਵਿਦਾ ਕਹਿਣ ਦਾ ਕ੍ਰਿਸਟੀਆਨੋ ਰੋਨਾਲਡੋ ਦਾ ਸੁਪਨਾ ਤੋੜ ਦਿੱਤਾ। ਇਸ ਮੈਚ ਨੂੰ ਰੋਨਾਲਡੋ ਬਨਾਮ ਕੇਲੀਅਨ ਐਮਬਾਪੇ ਵਿਚਾਲੇ ਲੜਾਈ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ ਪਰ ਅੰਤ ਵਿੱਚ ਫਰਾਂਸੀਸੀ ਖਿਡਾਰੀ ਆਪਣੇ ਆਦਰਸ਼ ਫੁੱਟਬਾਲਰ 'ਤੇ ਭਾਰੀ ਪਿਆ।
ਦੋਵੇਂ ਟੀਮਾਂ ਨੇ ਇਕ ਦੂਜੇ ਨੂੰ ਸਖ਼ਤ ਚੁਣੌਤੀ ਦਿੱਤੀ ਪਰ ਵਾਧੂ ਸਮੇਂ ਵਿਚ ਵੀ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ, ਜਿਸ 'ਚ ਪੁਰਤਗਾਲ ਦੇ ਜੋਆਓ ਫੇਲਿਕਸ ਦਾ ਸ਼ਾਟ ਗੋਲ ਪੋਸਟ 'ਤੇ ਲੱਗਾ। ਥਿਓ ਹਰਨਾਂਡੇਜ਼ ਨੇ ਫਿਰ ਫੈਸਲਾਕੁੰਨ ਕਿੱਕ ਨੂੰ ਗੋਲ ਵਿਚ ਬਦਲ ਕੇ ਫਰਾਂਸ ਨੂੰ ਸੈਮੀਫਾਈਨਲ ਵਿਚ ਪਹੁੰਚਾਇਆ।
ਫਰਾਂਸ ਨੂੰ ਯੂਰੋ 2021 ਦੇ ਆਖਰੀ 16 ਵਿੱਚ ਅਤੇ ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇੱਥੇ ਕਿਸਮਤ ਉਸ ਦੇ ਨਾਲ ਸੀ। ਪੁਰਤਗਾਲ ਦੀ ਇਸ ਹਾਰ ਦੇ ਨਾਲ ਹੀ 39 ਸਾਲਾ ਰੋਨਾਲਡੋ ਨੇ ਵੀ ਯੂਰਪੀਅਨ ਚੈਂਪੀਅਨਸ਼ਿਪ ਤੋਂ ਸੰਨਿਆਸ ਲੈ ਲਿਆ। ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਆਖਰੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। ਰੋਨਾਲਡੋ ਨੇ ਰਿਕਾਰਡ ਛੇ ਵਾਰ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਸੈਮੀਫਾਈਨਲ 'ਚ ਫਰਾਂਸ ਦਾ ਸਾਹਮਣਾ ਸਪੇਨ ਨਾਲ ਹੋਵੇਗਾ, ਜਿਸ ਨੇ ਦੂਜੇ ਕੁਆਰਟਰ ਫਾਈਨਲ ਮੈਚ 'ਚ ਮੇਜ਼ਬਾਨ ਜਰਮਨੀ ਨੂੰ ਹਰਾਇਆ ਸੀ।
ਸੂਰਿਆਕੁਮਾਰ ਜੇਕਰ ਕੈਚ ਛੱਡ ਦਿੰਦੇ ਤਾਂ ਉਸ ਨੂੰ ਬਾਹਰ ਬਿਠਾ ਦਿੰਦਾ : ਰੋਹਿਤ ਸ਼ਰਮਾ
NEXT STORY