ਸਪੋਰਟਸ ਡੈਸਕ— ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਪ੍ਰੀਮੀਅਰ ਲੀਗ ਦੇ ਇਕ ਮੈਚ 'ਚ ਵਿਰੋਧੀ ਖਿਡਾਰੀ ਨੂੰ ਧੌਣ ਤੋਂ ਫੜ ਕੇ ਜ਼ਮੀਨ 'ਤੇ ਸੁੱਟਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਏ। ਪ੍ਰੀਮੀਅਰ ਲੀਗ 'ਚ ਮੈਨਚੈਸਟਰ ਯੂਨਾਈਟਿਡ ਲਈ ਖੇਡਣ ਵਾਲੇ ਰੋਨਾਲਡੋ ਐਤਵਾਰ ਨੂੰ ਮੈਚ ਦੌਰਾਨ ਐਸਟਨ ਵਿਲਾ ਦੇ ਖਿਡਾਰੀ ਟਾਈਰੋਨ ਮਿੰਗਸ ਨਾਲ ਵਿਵਾਦ 'ਚ ਫਸ ਗਏ। ਇਹ ਘਟਨਾ ਮੈਚ ਦੇ 60ਵੇਂ ਮਿੰਟ ਵਿੱਚ ਵਾਪਰੀ ਜਦੋਂ ਮਾਨਚੈਸਟਰ ਦੀ ਟੀਮ 1-3 ਦੇ ਗੋਲ ਨਾਲ ਪਿੱਛੇ ਚੱਲ ਰਹੀ ਸੀ।
ਮੈਚ ਵਿੱਚ ਮਾਨਚੈਸਟਰ ਯੂਨਾਈਟਿਡ ਦੀ ਟੀਮ ਖੱਬੇ ਵਿੰਗ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਰੋਨਾਲਡੋ ਗੋਲ ਪੋਸਟ ਦੇ ਬਿਲਕੁਲ ਸਾਹਮਣੇ ਖੜ੍ਹਾ ਸੀ ਅਤੇ ਐਸਟਨ ਵਿਲਾ ਦਾ ਖਿਡਾਰੀ ਮਿੰਗਸ ਉਸ ਨੂੰ ਨਿਸ਼ਾਨਾ ਬਣਾ ਰਿਹਾ ਸੀ। ਰੋਨਾਲਡੋ ਨੇ ਜਗ੍ਹਾ ਬਣਾਉਣ ਦੀ ਕੋਸ਼ਿਸ਼ 'ਚ ਮਿੰਗਸ ਨੂੰ ਧੱਕਾ ਦਿੰਦੇ ਹੋਏ, ਉਸ ਨੂੰ ਧੌਣ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ। ਰੋਨਾਲਡੋ ਦੀ ਇਹ ਝੜਪ ਕਿਸੇ WWE ਰੈਸਲਰ ਦੇ ਮੂਵ ਤੋਂ ਘੱਟ ਨਹੀਂ ਸੀ।
ਇਹ ਵੀ ਪੜ੍ਹੋ : T20 WC : ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ 'ਚ ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ, ਦ੍ਰਾਵਿੜ ਨੇ ਦਿੱਤੇ ਸੰਕੇਤ
ਮੈਚ 'ਚ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਝੜਪ ਇੰਨੀ ਵਧ ਗਈ ਕਿ ਬਾਕੀ ਖਿਡਾਰੀਆਂ ਅਤੇ ਰੈਫਰੀ ਨੂੰ ਦਖਲ ਦੇਣਾ ਪਿਆ। ਰੈਫਰੀ ਐਂਥਨੀ ਟੇਲਰ ਨੇ ਝਗੜਾ ਵਧਣ 'ਤੇ ਤੁਰੰਤ ਖੇਡ ਰੋਕ ਦਿੱਤੀ ਅਤੇ ਘਟਨਾ ਦੀ ਵੀਡੀਓ ਰੀਪਲੇਅ ਵੀ ਚੈੱਕ ਕੀਤੀ, ਪਰ ਉਸ ਨੂੰ ਦੋਵਾਂ 'ਚੋਂ ਕਿਸੇ ਵੀ ਖਿਡਾਰੀ ਨੂੰ ਲਾਲ ਕਾਰਡ ਦਿਖਾਉਣ ਦੀ ਜ਼ਰੂਰਤ ਨਹੀਂ ਸੀ। ਹਾਲਾਂਕਿ ਰੋਨਾਲਡੋ ਨੂੰ ਉਸ ਦੇ ਫਾਊਲ ਲਈ ਪੀਲਾ ਕਾਰਡ ਦਿੱਤਾ ਗਿਆ ।
ਮੈਚ ਦੀ ਗੱਲ ਕਰੀਏ ਤਾਂ ਮਾਨਚੈਸਟਰ ਦੀ ਟੀਮ ਆਖਰੀ ਸਮੇਂ ਤੱਕ ਐਸਟਨ ਵਿਲਾ ਦੀ ਦੋ ਗੋਲਾਂ ਦੀ ਲੀਡ ਨੂੰ ਘੱਟ ਨਹੀਂ ਕਰ ਸਕੀ ਅਤੇ ਆਖਿਰਕਾਰ ਮੈਨਚੈਸਟਰ ਯੂਨਾਈਟਿਡ ਮੈਚ 1-3 ਨਾਲ ਹਾਰ ਗਈ। ਲੀਗ 'ਚ ਮਾਨਚੈਸਟਰ ਦੀ ਇਹ ਚੌਥੀ ਹਾਰ ਹੈ, ਪਰ ਮਾਨਚੈਸਟਰ ਅਜੇ ਵੀ 13 ਮੈਚਾਂ 'ਚ 7 ਜਿੱਤਾਂ ਅਤੇ 2 ਡਰਾਅ ਨਾਲ 23 ਅੰਕਾਂ ਨਾਲ 5ਵੇਂ ਸਥਾਨ 'ਤੇ ਬਰਕਰਾਰ ਹੈ। ਇਸ ਦੇ ਨਾਲ ਹੀ ਐਸਟਨ ਵਿਲਾ 15 ਅੰਕਾਂ ਨਾਲ 13ਵੇਂ ਨੰਬਰ 'ਤੇ ਮੌਜੂਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T20 WC : ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ 'ਚ ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ, ਦ੍ਰਾਵਿੜ ਨੇ ਦਿੱਤੇ ਸੰਕੇਤ
NEXT STORY